ਅਮਰੀਕਾ ‘ਚ ਪੰਜਾਬੀ ਮਹਿਲਾ ਡਰੱਗ ਡੀਲਰ ਨੂੰ 15 ਸਾਲ ਦੀ ਸਜ਼ਾ, ਐਕਟਰ ਮੈਥਿਓ ਪੈਰੀ ਦੀ ਨਸ਼ੇ ਕਾਰਨ ਹੋਈ ਸੀ ਮੌਤ

ਅਮਰੀਕਾ ਵਿਚ ਕੇਟਾਮਾਈਨ ਕਵੀਨ ਦੇ ਨਾਂ ਤੋਂ ਮਸ਼ਹੂਰ ਪੰਜਾਬੀ ਮੂਲ ਦੀ ਮਹਿਲਾ ਜਸਵੀਨ ਸੰਘਾ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। ਲਾਸ ਏਂਜਲਸ ਫੈਡਰਲ ਕੋਰਟ ਦੇ ਜੱਜ ਸ਼ੇਰਿਲਿਨ ਪੀਸ ਗਾਰਨੇਟ ਨੇ 8 ਅਪ੍ਰੈਲ ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸੰਘਾ ਨੇ ਹਾਈ ਪ੍ਰੋਫਾਈਲ ਕਲਾਈਂਟਸ ਨੂੰ ਡਰੱਗਸ ਸਪਲਾਈ ਕਰਕੇ ਲਗਜ਼ਰੀ ਜ਼ਿੰਦਗੀ ਬਤੀਤ ਕੀਤੀ।
ਫਰੈਂਡਸ ਸੀਰੀਜ ਦੇ ਐਕਟਰ ਮੈਥਿਓ ਪੈਰੀ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ। ਉਸ ਦੀ ਮੌਤ ਵਿਚ ਜਸਵੀਨ ਦਾ ਵੀ ਹੱਥ ਸੀ। ਜਸਵੀਨ ਨੇ ਖੁਦ ਕਬੂਲ ਕੀਤਾ ਸੀ ਕਿ ਉਨ੍ਹਾਂ ਨੇ ਪੈਰੀ ਨੂੰ ਕੇਟਾਮਾਇਨ ਵੇਚੀ ਸੀ। ਸੰਘਾ ਦੇ ਪਰਿਵਾਰ ਦਾ ਕਨੈਕਸ਼ਨ ਜਲੰਧਰ ਕੋਲ ਫਿਲੌਰ ਤੋਂ ਹੈ। ਜਸਵੀਨ ਸੰਘਾ ਦਾ ਜਨਮ 22 ਜੁਲਾਈ 2983 ਨੂੰ ਲੰਦਨ ਵਿਚ ਹੋਇਆ। ਮਾਤਾ ਨੀਲਮ ਸਿੰਘ ਤੇ ਪਿਤਾ ਬਲਜੀਤ ਸਿੰਘ ਇੰਡਸਟ੍ਰੀਅਲਸਟ ਸਨ। ਦਾਦਾ-ਦਾਦੀ ਈਸਟ ਲੰਡਨ ਵਿਚ ਫੈਸ਼ਨ ਰਿਟੇਲ ਬਿਜ਼ਨੈੱਸ ਚਲਾਉਂਦੇ ਹਨ ਤੇ ਰਾਇਲ ਫੈਮਿਲੀ ਹੈ। ਪਰਿਵਾਰ ਬਾਅਦ ਵਿਚ ਕੈਲੀਫੋਨੀਆ ਦੇ ਕੈਲਾਬਾਸਾਸ ਚਲਾ ਗਿਆ ਜਿਥੇ ਜਸਵੀਨ ਦਾ ਬਚਪਨ ਬੀਤਿਆ। ਉਹ ਅਮਰੀਕਾ-ਬ੍ਰਿਟੇਨ ਦੀ ਡਿਊਲ ਸਿਟੀਜ਼ਨ ਹੈ।
ਹਾਲੀਵੁੱਡ ਦੇ ਸੈਲੀਬ੍ਰਿਟੀਜ਼ ਉਸ ਦੇ ਗਾਹਕ ਸਨ। ਸੋਸ਼ਲ ਮੀਡੀਆ &lsquoਤੇ ਉਹ ਖੁਦ ਨੂੰ ਆਰਟ ਕਿਊਰੇਟਰ ਤੇ ਲਗਜ਼ਰੀ ਲਾਈਫਸਟਾਈਲ ਵਾਲੀ ਮਹਿਲਾ ਦਿਖਾਉਂਦੀ ਸੀ। ਉਸ ਦੇ ਕੋਲ ਮਹਿੰਗੇ ਪਰਸ, ਬੈਗਸ ਕਲੈਕਸ਼ਨ ਵਿਚ ਸਨ। ਉਹ ਵਿਦੇਸ਼ ਵਿਚ ਹੀ ਛੁੱਟੀਆਂ ਬਿਤਾਉਣ ਦੀ ਸ਼ੌਕੀਨ ਸੀ। 2019 ਵਿਚ ਕੋਡੀ ਮੈਕਲੌਰੀ ਨਾਂ ਦੇ ਵਿਅਕਤੀ ਨੂੰ ਉਸ ਨੇ ਕੇਟਾਮਾਈਨ ਵੇਚਿਆ, ਜੋ ਓਵਰਡੋਜ਼ ਨਾਲ ਮਰ ਗਿਆ। ਇਸੇ ਤਰ੍ਹਾਂ ਪੈਰੀ ਨੂੰ ਵੀ 10 ਲੱਖ ਰੁਪਏ ਵਿਚ ਕੇਟਾਮਾਈਨ ਵੇਚੀ। ਅਗਸਤ 2024 ਵਿਚ ਜਸਵੀਨ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਡਰੱਗ ਮਾਮਲੇ ਵਿਚ ਮਾਰਚ 2024 ਵਿਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸਤੰਬਰ 2025 ਵਿਚ ਉਸ ਨੇ ਗੁਨਾਹ ਕਬੂਲ ਕਰ ਲਿਆ। 8 ਅਪ੍ਰੈਲ ਨੂੰ ਅਦਾਲਤ ਨੇ ਉਨ੍ਹਾਂ ਨੂੰ ਡਰੱਗ ਵੇਚਣ ਤੇ ਪੇਰੀ ਦੀ ਮੌਤ ਦਾ ਦੋਸ਼ੀ ਮੰਨ ਕੇ 15 ਸਾਲ ਦੀ ਸਜ਼ਾ ਸੁਣਾਈ।