ਕਮਲ ਕੌਰ ਭਾਬੀ ਦਾ ਕਾਤਲ ਅੰਮ੍ਰਿਤਪਾਲ ਮਹਿਰੋਂ ਗ੍ਰਿਫਤਾਰ

ਸੋਸ਼ਲ ਮੀਡੀਆ ਇੰਫੁਲੈਂਸਰ ਕਮਲ ਕੌਰ ਭਾਬੀ ਕਤਲ ਕਾਂਡ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਦੁਬਈ ਵਿਚ ਹਿਰਾਸਤ ਵਿਚ ਲਿਆ ਗਿਆ ਤੇ ਹੁਣ ਉਸ ਨੂੰ ਪੰਜਾਬ ਲਿਆਂਦਾ ਗਿਆ ਹੈ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੇਂਸ ਵਿੰਗ ਦੇ O6&ldquo53 ਸੈੱਲ ਰਾਹੀਂ ਮਹਿਰੋਂ ਨੂੰ ਗ੍ਰਿਫਤਾਰ ਕੀਤਾ ਗਿਆ। ਮਹਿਰੋਂ ਨੂੰ ਇਸੇ ਸਾਲ ਜਨਵਰੀ ਵਿਚ ਸ਼ਾਰਜਾਹ ਪੁਲਿਸ ਨੇ ਵੀਜ਼ਾ ਨਾਲ ਜੁੜੇ ਮਾਮਲੇ ਵਿਚ ਪੁੱਛਗਿਛ ਦੌਰਾਨ ਹਿਰਾਸਤ ਵਿਚ ਲਿਆ ਸੀ ਤੇ ਉਸ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਪੂਰੀ ਹੋਣ ਵਿਚ ਕੁਝ ਸਮਾਂ ਲੱਗ ਗਿਆ।
ਕਮਲ ਕੌਰ ਭਾਬੀ ਦਾ ਕਤਲ ਬਠਿੰਡਾ ਵਿਚ ਜੂਨ 2025 ਵਿਚ ਕੀਤਾ ਗਿਆ ਸੀ। ਉਸ ਦੀ ਦੇਹ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿਚ ਕਾਰ ਵਿਚ ਪਈ ਮਿਲੀ ਸੀ ਜਿਸ ਵਿਚੋਂ ਬਦਬੂ ਆਉਣ &lsquoਤੇ ਇਸ ਦਾ ਖੁਲਾਸਾ ਹੋਇਆ ਸੀ। ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਰਿਮਾਂਡ &lsquoਤੇ ਲਏ ਕਤਲ ਦੇ ਮੁਲਜਨ ਨਿਮਰਤਜੀਤ ਸਿੰਘ ਤੇ ਜਸਪ੍ਰੀਤ ਸਿੰਘ ਤੋਂ ਕਈ ਘੰਟੇ ਪੁੱਛਗਿਛ ਕੀਤੀ ਤੇ ਉਨ੍ਹਾਂ ਦੱਸਿਆ ਕਿ ਕਤਲ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ। ਉਹ ਪਿਛਲੇ 3 ਮਹੀਨਿਆਂ ਤੋਂ ਕਮਲ ਕੌਰ ਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀ।
ਐੱਸਐੱਸਪੀ ਨੇ ਦੱਸਿਆ ਅੰਮ੍ਰਿਤਪਾਲ ਦੇ ਨਾਲ ਦੋਵੇਂ ਮੁਲਜ਼ਮ ਕਮਲ ਕੌਰ ਦੇ ਘਰ ਦੇ ਆਸ-ਪਾਸ ਕਈ ਹੋਟਲਾਂ ਵਿਚ ਸਟੇਅ ਕਰਦੇ ਰਹੇ। ਉਨ੍ਹਾਂ ਹੋਟਲਾਂ ਦੀ ਵੀ ਪੁਲਿਸ ਹੁਣ ਜਾਂਚ ਕਰੇਗੀ। 7 ਜੂਨ ਨੂੰ ਅੰਮ੍ਰਿਤਪਾਲ ਤੇ ਜਸਪ੍ਰੀਤ ਦੋਵੇਂ ਲੁਧਿਆਣੇ ਗਏ। ਜਸਪ੍ਰੀਤ ਕੰਚਨ ਦੇ ਘਰ ਦੇ ਬਾਹਰ ਰਿਹਾ ਤੇ ਅੰਮ੍ਰਿਤਪਾਲ ਘਰ ਦੇ ਅੰਦਰ ਗਿਆ ਪਰ ਉਸ ਦਿਨ ਕਮਲ ਕੌਰ ਘਰ &lsquoਤੇ ਨਹੀਂ ਸੀ। ਇਸ ਦੇ ਬਾਅਦ 8 ਜੂਨ ਨੂੰ ਦੁਬਾਰਾ ਅੰਮ੍ਰਿਤਪਾਲ ਉਸ ਦੇ ਘਰ ਗਿਆ। ਉਥੇ ਕੰਚਨ ਤੇ ਉਸ ਦੀ ਮਾਂ ਮਿਲੀ। ਅੰਮ੍ਰਿਤਪਾਲ ਨੇ ਕਮਲ ਕੌਰ ਨੂੰ ਕਿਹਾ ਕਿ ਬਠਿੰਡਾ ਵਿਚ ਕਾਰ ਦੇ ਸ਼ੋਅਰੂਮ ਦਾ ਪ੍ਰਮੋਸ਼ਨ ਕਰਨਾ ਹੈ। ਕੰਚਨ ਨੇ ਮਨ੍ਹਾ ਕਰ ਦਿੱਤਾ ਕਿ ਮੇਰੀ ਮਾਂ ਦੀ ਤਬੀਅਤ ਠੀਕ ਨਹੀਂ ਹੈ। ਇਸ ਦੇ ਬਾਅਦ ਅੰਮ੍ਰਿਤਪਾਲ ਚਲਾ ਗਿਆ।
ਇਸੇ ਦਿਨ ਅੰਮ੍ਰਿਤਪਾਲ ਨੇ ਕਮਲ ਕੌਰ ਨੂੰ ਦੁਬਾਰਾ ਫੋਨ ਕੀਤਾ ਤੇਉਸ ਨੂੰ ਗੱਲਾਂ ਵਿਚ ਲੈ ਲਿਆ। ਉਸ ਨੇ ਕਿਹਾ ਕਿ ਤੁਹਾਡੀ ਕਾਰ ਦੀ ਰੈਨੋਵੇਸ਼ਨ ਵੀ ਕਰਵਾ ਦੇਵਾਂਗੇ। ਇਨ੍ਹਾਂ ਗੱਲਾਂ ਵਿਚ ਕਮਲ ਕੌਰ ਮੰਨ ਗਈ। ਅੰਮ੍ਰਿਤਪਾਲ ਨੇ ਕੰਚਨ ਨੂੰ ਵ੍ਹਟਸਐਟ ਕਾਲ ਕੀਤੀ ਤੇ ਅਪੋਲੋ ਹਸਪਤਾਲ ਦੇ ਕੋਲ ਬੁਲਾ ਲਿਆ। ਇਸ ਦੇ ਬਾਅਦ ਅੰਮ੍ਰਿਤਪਾਲ ਕੰਚਨ ਦੀ ਈਓਨ ਕਾਰ ਵਿਚ ਪਿਛਲੀ ਸੀਟ &lsquoਤੇ ਬੈਠ ਗਿਆ ਜਦੋਂ ਕਿ ਸਕਾਰਪੀਓ ਨੂੰ ਜਸਪ੍ਰੀਤ ਤੇ ਨਿਰਮਤ ਲੈ ਕੇ ਅੱਗੇ-ਅੱਗੇ ਚਲ ਪਏ। ਜਿਵੇਂ ਹੀ ਦੋਵੇਂ ਕਾਰਾਂ ਬਠਿੰਡਾ ਪਹੁੰਚੀਆਂ ਤਾਂ ਅੰਮ੍ਰਿਤਪਾਲ ਨੇ ਆਪਣੀ ਸਕਾਰਪੀਓ ਵਿਚ ਸ਼ਿਫਟ ਹੋ ਗਿਆ ਜਦੋਂ ਕਿ ਨਿਮਰਤ, ਕੰਚਨ ਨਾਲ ਉਸ ਦੀ ਕਾਰ ਵਿਚ ਸਵਾਰ ਹੋ ਗਏ।