ਇਜ਼ਰਾਇਲੀ ਫੌਜ ਦੇ ਸਾਬਕਾ ਮੁਖੀ ਦਾ ਫੋਨ ਹੈਕ, ਤਸਵੀਰਾਂ ਅਤੇ ਵੀਡੀਓਜ਼ ਲੀਕ

ਤਲਅਵੀਵ: ਹਰਜ਼ੀ ਹਲੇਵੀ, ਜੋ ਇਜ਼ਰਾਇਲੀ ਫੌਜ ਦੇ ਸਾਬਕਾ ਮੁਖੀ ਰਹੇ ਹਨ, ਉਨ੍ਹਾਂ ਦਾ ਫੋਨ ਹੈਕ ਹੋਣ ਦਾ ਦਾਅਵਾ ਸਾਹਮਣੇ ਆਇਆ ਹੈ। ਈਰਾਨ ਨਾਲ ਜੁੜੇ &lsquoਹੰਦਾਲਾ&rsquo ਹੈਕਰ ਗਰੁੱਪ ਨੇ ਕਿਹਾ ਹੈ ਕਿ ਉਹ ਕਈ ਸਾਲਾਂ ਤੋਂ ਉਨ੍ਹਾਂ ਦੇ ਡਿਵਾਈਸਾਂ ਵਿੱਚ ਚੁੱਪਚਾਪ ਘੁੱਸਿਆ ਹੋਇਆ ਸੀ।
ਹੈਕਰਾਂ ਮੁਤਾਬਕ, ਇਸ ਦੌਰਾਨ ਹਜ਼ਾਰਾਂ ਫੋਟੋਆਂ ਅਤੇ ਵੀਡੀਓ ਇਕੱਠੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਫੌਜੀ ਟਿਕਾਣਿਆਂ, ਗੁਪਤ ਮੀਟਿੰਗਾਂ ਅਤੇ ਅੰਦਰੂਨੀ ਜਾਣਕਾਰੀਆਂ ਨਾਲ ਸਬੰਧਿਤ ਸਮੱਗਰੀ ਸ਼ਾਮਿਲ ਹੈ। ਕੁਝ ਜਾਰੀ ਕੀਤੀਆਂ ਤਸਵੀਰਾਂ ਵਿੱਚ ਹਲੇਵੀ ਨੂੰ ਵੱਖ-ਵੱਖ ਫੌਜੀ ਸਥਾਨਾਂ &rsquoਤੇ ਦੌਰੇ ਅਤੇ ਮੀਟਿੰਗਾਂ ਕਰਦੇ ਵੇਖਿਆ ਜਾ ਸਕਦਾ ਹੈ।
ਲੀਕ ਵਿੱਚ ਉਨ੍ਹਾਂ ਦੀ ਨਿੱਜੀ ਜਿ਼ੰਦਗੀ ਨਾਲ ਸੰਬੰਧਿਤ ਤਸਵੀਰਾਂ ਵੀ ਸ਼ਾਮਿਲ ਹਨ, ਜਿਵੇਂ ਪਰਿਵਾਰਕ ਫੋਟੋਆਂ ਅਤੇ ਪਛਾਣ ਪੱਤਰ। ਕੁਝ ਅਜਿਹੀਆਂ ਮੀਟਿੰਗਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਬਾਰੇ ਪਹਿਲਾਂ ਕੋਈ ਜਨਤਕ ਜਾਣਕਾਰੀ ਨਹੀਂ ਸੀ, ਖ਼ਾਸ ਕਰਕੇ ਜੌਰਡਨ ਅਤੇ ਕਤਰ ਵਿੱਚ ਹੋਈਆਂ ਮੁਲਾਕਾਤਾਂ।
ਹਾਲਾਂਕਿ, ਇਸ ਮਾਮਲੇ &rsquoਤੇ ਇਜ਼ਰਾਇਲੀ ਡਿਫੈਂਸ ਫੋਰਸਜ਼ ਜਾਂ ਹਲੇਵੀ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।