ਨੋਟਾਂ ਦੇ ਸੜੇ ਬੰਡਲ ਮਿਲਣ ਦੇ ਮਾਮਲੇ ’ਚ ਘਿਰੇ ਜਸਟਿਸ ਯਸ਼ਵੰਤ ਵਰਮਾ, ਅਸਤੀਫ਼ਾ

ਪ੍ਰਯਾਗਰਾਜ : ਜਸਟਿਸ ਯਸ਼ਵੰਤ ਵਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਇਹ ਅਸਤੀਫ਼ਾ ਰਾਸ਼ਟਰਪਤੀ ਨੂੰ ਭੇਜਿਆ ਗਿਆ ਹੈ। 14 ਮਾਰਚ 2025 ਨੂੰ ਦਿੱਲੀ ਸਥਿਤ ਸਰਕਾਰੀ ਨਿਵਾਸ &rsquoਚ ਅੱਗ ਲੱਗਣ ਦੌਰਾਨ 500 ਰੁਪਏ ਦੇ ਨੋਟਾਂ ਦੇ ਸੜੇ ਬੰਡਲ ਮਿਲਣ ਕਾਰਨ ਮਾਮਲਾ ਚਰਚਾ &rsquoਚ ਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਹਾਈਕੋਰਟ ਤੋਂ ਇਲਾਹਾਬਾਦ ਹਾਈਕੋਰਟ ਟ੍ਰਾਂਸਫਰ ਕੀਤਾ ਗਿਆ ਸੀ।
ਉਨ੍ਹਾਂ ਨੇ 5 ਅਪ੍ਰੈਲ 2025 ਨੂੰ ਨਵੀਂ ਜਿ਼ੰਮੇਵਾਰੀ ਸੰਭਾਲੀ, ਪਰ ਜਾਂਚ ਚੱਲ ਰਹੀ ਹੋਣ ਕਰਕੇ ਉਨ੍ਹਾਂ ਨੂੰ ਨਿਆਂਕਾਰੀ ਕੰਮਾਂ ਤੋਂ ਦੂਰ ਰੱਖਿਆ ਗਿਆ। 9 ਅਪ੍ਰੈਲ ਨੂੰ ਅਸਤੀਫ਼ਾ ਭੇਜਿਆ ਗਿਆ, ਜਿਸ ਦੀ ਜਾਣਕਾਰੀ 10 ਅਪ੍ਰੈਲ ਨੂੰ ਸਾਹਮਣੇ ਆਈ। ਸੁਪਰੀਮ ਕੋਰਟ ਦੇ ਮੁਖ ਜੱਜ ਸੰਜੀਵ ਖੰਨਾ ਵੱਲੋਂ ਬਣਾਈ ਕਮੇਟੀ ਨੇ ਜਾਂਚ ਤੋਂ ਬਾਅਦ ਵਰਮਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹੁਣ ਸੰਸਦ ਵਿੱਚ ਉਨ੍ਹਾਂ ਖਿਲਾਫ਼ ਪ੍ਰਸਤਾਵ ਵੀ ਲਿਆਂਦਾ ਜਾ ਸਕਦਾ ਹੈ।