ਪੰਜਾਬ ਤੋਂ ਵ੍ਰਿੰਦਾਵਨ ਗਏ ਸ਼ਰਧਾਲੂਆਂ ਨਾਲ ਵਾਪਰਿਆ ਭਾਣਾ, ਨਦੀ ‘ਚ ਪਲਟਿਆ ਸਟੀਮਰ, ਕਈਆਂ ਦੀ ਮੌਤ

ਮਥੁਰਾ ਜ਼ਿਲ੍ਹੇ ਦੇ ਵ੍ਰਿੰਦਾਵਨ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਸ਼ਿੰਗਾਰ ਘਾਟ ਨੇੜੇ ਇੱਕ ਸਟੀਮਰ ਪਲਟਣ ਤੋਂ ਬਾਅਦ ਕਈ ਸ਼ਰਧਾਲੂ ਲਾਪਤਾ ਹੋ ਗਏ। ਸਟੀਮਰ ਵਿਚ ਲਗਭਗ 30 ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚੋਂ 10 ਡੁੱਬ ਗਏ, ਜਦੋਂ ਕਿ 15 ਨੂੰ ਬਚਾ ਲਿਆ ਗਿਆ। ਅੱਠ ਅਜੇ ਵੀ ਲਾਪਤਾ ਹਨ। ਪੁਲਿਸ ਅਤੇ ਗੋਤਾਖੋਰ ਟੀਮਾਂ ਇਸ ਸਮੇਂ ਬਚਾਅ ਕਾਰਜ ਚਲਾ ਰਹੀਆਂ ਹਨ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਜਗਰਾਓਂ (ਲੁਧਿਆਣਾ) ਤੋਂ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਆਏ ਸਨ।
ਬਚਾਅ ਟੀਮਾਂ ਨੇ ਹੁਣ ਤੱਕ 25 ਲੋਕਾਂ ਨੂੰ ਯਮੁਨਾ ਨਦੀ ਤੋਂ ਬਾਹਰ ਕੱਢਿਆ ਹੈ। ਇਨ੍ਹਾਂ ਵਿੱਚੋਂ 15 ਦੀ ਹਾਲਤ ਠੀਕ ਹੈ, ਪਰ 10 ਦੀ ਮੌਤ ਹੋ ਗਈ ਹੈ। ਬਚਾਏ ਗਏ 15 ਲੋਕਾਂ ਵਿੱਚੋਂ ਥੋੜ੍ਹੀ ਜਿਹੀ ਗੰਭੀਰ ਹਾਲਤ ਵਿੱਚ ਹਨ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬਾਕੀ ਅੱਠ ਬਚੇ ਲੋਕਾਂ ਦੀ ਭਾਲ ਜਾਰੀ ਹੈ। ਸਥਾਨਕ ਲੋਕਾਂ ਮੁਤਾਬਕ ਬਚਾਅ ਟੀਮ ਨੇ ਯਮੁਨਾ ਨਦੀ ਤੋਂ 10 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ।
ਸ਼ਿੰਗਾਰ ਘਾਟ ਵਾਲੀ ਥਾਂ &lsquoਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹਨ। ਵੱਡੀ ਭੀੜ ਨੂੰ ਦੇਖਦੇ ਹੋਏ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਘਟਨਾ ਸਥਾਨ &lsquoਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਸਟੀਮਰ ਹਾਦਸੇ ਦਾ ਨੋਟਿਸ ਲਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਘਟਨਾ ਸਥਾਨ &lsquoਤੇ ਪਹੁੰਚਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।
ਜ਼ਿਲ੍ਹਾ ਮੈਜਿਸਟਰੇਟ ਚੰਦਰ ਪ੍ਰਤਾਪ ਸਿੰਘ ਨੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਾਦਸਾ ਦੁਬਹਾਰ 3 ਵਜੇ ਦੇ ਕਰੀਬ ਕੇਸੀ ਘਾਟ &lsquoਤੇ ਹੋਇਆ, ਜੋ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ ਢਾਈ ਕਿਮੀ ਦੂਰ ਹੈ। ਹਾਦਸੇ ਵਿੱਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ। 15 ਨੂੰ ਬਚਾ ਲਿਆ ਗਿਆ ਹੈ। ਬਚਾਅ ਟੀਮਾਂ ਬਾਕੀ ਪੀੜਤਾਂ ਦੀ ਭਾਲ ਕਰ ਰਹੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 32 ਸ਼ਰਧਾਲੂ ਲੁਧਿਆਣਾ ਤੋਂ ਵ੍ਰਿੰਦਾਵਨ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਲਈ ਆਏ ਸਨ। ਦਰਸ਼ਨ ਤੋਂ ਬਾਅਦ ਉਹ ਯਮੁਨਾ ਵਿੱਚ ਸਟੀਮਰ ਦੀ ਸਵਾਰੀ ਕਰ ਰਹੇ ਸਨ ਜਦੋਂ ਸ਼ਿੰਗਾਰ ਘਾਟ ਨੇੜੇ ਸਟੀਮਰ ਅਚਾਨਕ ਪਲਟ ਗਿਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਸ਼ਿੰਗਾਰ ਘਾਟ &lsquoਤੇ ਹੋਇਆ। ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇੱਕ ਸਟੀਮਰ ਪੋਂਟੂਨ ਪੁਲ ਨਾਲ ਟਕਰਾ ਗਿਆ ਅਤੇ ਪਲਟ ਗਿਆ। ਘਾਟ &lsquoਤੇ ਨਹਾ ਰਹੇ ਲੋਕਾਂ ਨੇ ਹਾਦਸਾ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਗੋਤਾਖੋਰ ਟੀਮਾਂ ਮੌਕੇ &lsquoਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਐਨਡੀਆਰਐਫ ਅਤੇ ਐਸਡੀਆਰਐਫ ਵੀ ਬਚਾਅ ਕਾਰਜ ਵਿੱਚ ਸਹਾਇਤਾ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਹਾਦਸਾ ਵਾਪਰਿਆ ਉਸ ਵੇਲੇ ਹਵਾ ਦ ਸਪੀਡ ਕਾਫੀ ਤੇਜ ਸੀ, ਜਿਸ ਕਰਕੇ ਸਟੀਮਰ ਯਮੁਨਾ ਨਦੀ ਵਿਚ ਡੋਲਣ ਲੱਗ ਪਿਆ।
ਵੀਡੀਓ ਲਈ ਕਲਿੱਕ ਕਰੋ -: