ਨੇ ਚੋਣ ਕਮਿਸ਼ਨ ਰਾਹੀਂ ਮੇਰੀ ਉਮੀਦਵਾਰੀ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ: ਮਮਤਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) &rsquoਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਭਾਜਪਾ ਨੇ ਚੋਣ ਕਮਿਸ਼ਨ ਦੀ ਮਦਦ ਨਾਲ ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕਰਵਾ ਕੇ ਭਵਾਨੀਪੁਰ ਸੀਟ ਤੋਂ ਉਨ੍ਹਾਂ ਦੀ ਉਮੀਦਵਾਰੀ ਰੱਦ ਕਰਵਾਉਣ ਦੀ ਸਾਜ਼ਿਸ਼ ਘੜੀ ਸੀ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਸਦਕਾ ਵਿਰੋਧੀਆਂ ਦੀ ਇਹ ਕੋਸ਼ਿਸ਼ ਨਾਕਾਮ ਹੋ ਗਈ। ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਕੇਸ਼ਿਆਰੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬਨਰਜੀ ਨੇ ਦੋਸ਼ ਲਾਇਆ ਕਿ ਵਿਸ਼ੇਸ਼ ਗਹਿਨ ਪੜਤਾਲ (SIR) ਦੇ ਨਾਂ &rsquoਤੇ ਵੋਟਰ ਸੂਚੀਆਂ ਵਿੱਚੋਂ 90 ਲੱਖ ਵੋਟਰਾਂ ਦੇ ਨਾਂ &lsquoਜ਼ਬਰਦਸਤੀ&rsquo ਹਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ, &ldquo ਹਟਾਏ ਗਏ 90 ਲੱਖ ਵੋਟਰਾਂ ਵਿੱਚੋਂ 60 ਲੱਖ ਹਿੰਦੂ ਅਤੇ 30 ਲੱਖ ਮੁਸਲਿਮ ਹਨ। ਕੀ ਬੰਗਾਲੀ ਬੋਲਣ ਨਾਲ ਅਸੀਂ ਭਾਰਤੀ ਨਹੀਂ ਰਹਿ ਜਾਂਦੇ? ਕੀ ਸਾਨੂੰ ਵਾਰ-ਵਾਰ ਆਪਣੀ ਨਾਗਰਿਕਤਾ ਸਾਬਿਤ ਕਰਨ ਦੀ ਲੋੜ ਹੈ?"

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਕੋਲ ਲੋਕਤੰਤਰੀ ਤਰੀਕੇ ਨਾਲ ਚੋਣ ਲੜਨ ਅਤੇ ਜਿੱਤਣ ਦਾ ਹੌਸਲਾ ਨਹੀਂ ਹੈ, ਇਸ ਲਈ ਉਹ ਫ਼ਰਜ਼ੀ ਤਰੀਕਿਆਂ ਨਾਲ ਵੋਟਾਂ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਭਾਜਪਾ ਚੋਣ ਨਤੀਜੇ ਆਪਣੇ ਪੱਖ ਵਿੱਚ ਕਰਨ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (EVM) ਨਾਲ ਵੀ ਛੇੜਛਾੜ ਦੀ ਯੋਜਨਾ ਬਣਾ ਰਹੀ ਹੈ। UCC ਬਾਰੇ ਭਾਜਪਾ ਦੇ ਵਾਅਦੇ 'ਤੇ ਬੋਲਦਿਆਂ ਮਮਤਾ ਨੇ ਕਿਹਾ ਕਿ ਇਹ ਪੱਛੜੇ ਭਾਈਚਾਰਿਆਂ ਦੇ ਵਿਰੁੱਧ ਹੈ ਅਤੇ ਇਸ ਦਾ ਮਕਸਦ ਲੋਕਾਂ ਦੇ ਲੋਕਤੰਤਰੀ ਅਧਿਕਾਰ ਖੋਹਣਾ ਹੈ। ਉਨ੍ਹਾਂ ਐਲਾਨ ਕੀਤਾ, &ldquo ਅਸੀਂ ਪੱਛਮੀ ਬੰਗਾਲ ਵਿੱਚ ਯੂਸੀਸੀ ਨੂੰ ਲਾਗੂ ਨਹੀਂ ਹੋਣ ਦਿਆਂਗੇ। ਜਦੋਂ ਬੰਗਾਲ ਵਿੱਚ ਸਾਡੀ ਚੌਥੀ ਵਾਰ ਜਿੱਤ ਤੋਂ ਬਾਅਦ ਭਾਜਪਾ ਦਿੱਲੀ ਦੀ ਸੱਤਾ ਤੋਂ ਲਾਂਭੇ ਹੋਵੇਗੀ, ਤਾਂ ਅਸੀਂ ਇਸ ਨੂੰ ਰੱਦ ਕਰ ਦਿਆਂਗੇ।&rdquo