ਚੰਡੀਗੜ੍ਹ ਪੁਲੀਸ 'ਸਰਕੇ ਚੁਨਰ' ਅਸ਼ਲੀਲ ਗੀਤ ਮਾਮਲੇ ਵਿੱਚ ਐਕਸ਼ਨ ਮੋਡ ਵਿੱਚ

ਚੰਡੀਗੜ੍ਹ ਸਾਈਬਰ ਪੁਲੀਸ ਸਟੇਸ਼ਨ ਨੇ ਸ਼ੁੱਕਰਵਾਰ ਨੂੰ ਸੰਗੀਤ ਵੀਡੀਓ "ਸਰਕੇ ਚੁਨਰ" ਵਿੱਚ ਕਥਿਤ ਅਸ਼ਲੀਲ ਸਮੱਗਰੀ ਦੇ ਸਬੰਧ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਦੇ ਅਧਿਕਾਰਤ ਬਿਆਨ ਦਰਜ ਕੀਤੇ ਹਨ। ਐਡਵੋਕੇਟ ਵਾਸੂ ਰੰਜਨ ਸ਼ਾਂਡਿਲਿਆ ਵੱਲੋਂ ਕਥਿਤ ਅਸ਼ਲੀਲ ਗੀਤ "ਸਰਕੇ ਚੁਨਰ" ਦੇ ਵਿਰੁੱਧ ਦਾਇਰ ਸ਼ਿਕਾਇਤ ਵਿੱਚ ਇੱਕ ਮਹੱਤਵਪੂਰਨ ਮੋੜ ਆਇਆ ਹੈ। ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਸਾਈਬਰ ਪੁਲਿਸ ਸਟੇਸ਼ਨ ਨੇ ਅੱਜ ਐਡਵੋਕੇਟ ਸ਼ਾਂਡਿਲਿਆ ਨੂੰ ਬਿਆਨ ਦਰਜ ਕਰਵਾਉਣ ਲਈ ਤਲਬ ਕੀਤਾ ਸੀ। ਉਨ੍ਹਾਂ ਨੇ ਸਾਈਬਰ ਸਟੇਸ਼ਨ ਦੀ ਐੱਸ ਐੱਚ ਓ ਇੰਸਪੈਕਟਰ ਦਵਿੰਦਰ ਕੌਰ ਅਤੇ ਸਬ-ਇੰਸਪੈਕਟਰ ਕੁਲਵਿੰਦਰ ਕੌਰ ਅੱਗੇ ਆਪਣਾ ਵਿਸਤ੍ਰਿਤ ਬਿਆਨ ਦਰਜ ਕਰਵਾਇਆ।