ਗਾਜ਼ਾ ਵਿੱਚ ਜੰਗਬੰਦੀ ਦੇ ਛੇ ਮਹੀਨੇ ਪੂਰੇ

ਗਾਜ਼ਾ &rsquoਚ ਜੰਗਬੰਦੀ ਕਰਾਰ ਅਮਲ ਵਿੱਚ ਆਇਆਂ ਛੇ ਮਹੀਨੇ ਹੋ ਗਏ ਹਨ। ਜੰਗਬੰਦੀ ਕਰ ਕੇ ਇਜ਼ਰਾਇਲੀ ਫ਼ੌਜਾਂ ਅਤੇ ਹਮਾਸ ਦੀ ਅਗਵਾਈ ਵਾਲੇ ਦਹਿਸ਼ਤਗਰਦਾਂ ਦਰਮਿਆਨ ਸਭ ਤੋਂ ਤਿੱਖੀ ਲੜਾਈ ਦਾ ਭੋਗ ਪਿਆ। ਵੀਹ ਲੱਖ ਦੀ ਆਬਾਦੀ ਵਾਲਾ ਇਹ ਫ਼ਲਸਤੀਨੀ ਇਲਾਕਾ ਤਬਾਹ ਹੋ ਚੁੱਕਾ ਹੈ। ਛੇ ਮਹੀਨਿਆਂ ਬਾਅਦ ਵੀ ਜੰਗਬੰਦੀ ਨਾਲ ਜੁੜਿਆ ਬਹੁਤਾ ਕੰਮ- ਹਮਾਸ ਨੂੰ ਨਿਹੱਥਾ ਕਰਨਾ ਤੇ ਉਸ ਦੇ ਦੋ ਦਹਾਕੇ ਲੰਮੇ ਸ਼ਾਸਨ ਨੂੰ ਖ਼ਤਮ ਕਰਨਾ, ਕੌਮਾਂਤਰੀ ਸਥਾਈ ਬਲਾਂ ਦੀ ਤਾਇਨਾਤੀ ਤੇ ਵੱਡੇ ਪੱਧਰ ਉੱਤੇ ਪੁਨਰਵਾਸ ਸ਼ੁਰੂ ਕਰਨਾਂ ਆਦਿ ਅਜੇ ਬਾਕੀ ਹਨ। ਗਾਜ਼ਾ ਦੇ ਲੋਕ ਬੇਯਕੀਨੀ ਦੇ ਮਾਹੌਲ ਵਿੱਚ ਹਨ, ਕਿਉਂਕਿ ਇਜ਼ਰਾਈਲ ਦੇ ਕੰਟਰੋਲ ਵਾਲੀ ਸਰਹੱਦੀ ਚੌਕੀ ਤੋਂ ਸੀਮਤ ਸਹਾਇਤਾ ਪੁੱਜ ਰਹੀ ਹੈ। ਅਜਿਹੀਆਂ ਚੁਣੌਤੀਆਂ ਇਰਾਨ ਜੰਗ ਲਈ ਸਬਕ ਹੋ ਸਕਦੀਆਂ ਹਨ। ਅਮਰੀਕਾ ਵੱਲੋਂ ਬਣਾਏ ਤੇ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੇ ਬੋਰਡ ਆ ਪੀਸ (ਸ਼ਾਂਤੀ ਬੋਰਡ) ਦੇ ਡਾਇਰੈਕਟਰ ਨਿਕੋਲਾਏ ਮਲਾਦੇਨੋਵ ਨੇ ਪਿਛਲੇ ਮਹੀਨੇ ਯੂ ਐੱਨ ਸਲਾਮਤੀ ਕੌਂਸਲ ਨੂੰ ਦੱਸਿਆ ਕਿ ਜਿਵੇਂ ਹੀ ਨਵੀਂ ਜੰਗ ਛਿੜੀ, ਕੁੱਲ ਆਲਮ ਨੂੰ ਗਾਜ਼ਾ ਤੋਂ ਨਜ਼ਰ ਹਟਾਉਣੀ ਚਾਹੀਦੀ ਹੈ। ਗਾਜ਼ਾ ਵਿੱਚ ਚੋਣ &lsquoਨਵੀਂ ਜੰਗ ਜਾਂ ਨਵੀਂ ਸ਼ੁਰੂਆਤ&rsquo ਮੌਜੂਦਾ ਹਾਲਾਤ ਜਾਂ ਬਿਹਤਰ ਭਵਿੱਖ&rsquo ਵਿਚਾਲੇ ਹੈ, ਕੋਈ ਤੀਜਾ ਬਦਲ ਨਹੀਂ ਹੈ।
ਗਾਜ਼ਾ ਵਿੱਚ ਜੰਗਬੰਦੀ ਪਿਛਲੇ ਸਾਲ 10 ਅਕਤੂੁਬਰ ਨੂੰ ਅਮਲ ਵਿੱਚ ਆਈ ਸੀ ਤੇ ਇਸ ਅਰਸੇ ਦੌਰਾਨ ਧਮਾਕਿਆਂ ਦੀ ਆਵਾਜ਼ਾਂ ਥੰਮ੍ਹਣ ਤੋਂ ਛੁੱਟ ਹੋਰ ਕੁਝ ਨਹੀਂ ਬਦਲਿਆ। ਇਸ ਇਲਾਕੇ ਦੀ ਬਹੁਤੀ ਵਸੋਂ ਤੰਬੂਆਂ &rsquoਚ ਰਹਿੰਦੀ ਹੈ।