ਬੇਅਦਬੀ ਦੇ ਦੋਸ਼ੀਆਂ ਨੂੰ ਪੰਥਕ ਰਵਾਇਤ ਅਨੁਸਾਰ ਸਜਾਵਾਂ ਦੇਣ ਵਾਲੇ ਧਰਮੀਆਂ ਦਾ ਗੁਰੂ ਕੀ ਕਾਸ਼ੀ ਤਲਵੰਡੀ ਸਾਬੋ ਵਿਖੇ ਕੀਤਾ ਗਿਆ ਸਨਮਾਨ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਲਈ ਸਖਤ ਕਨੂੰਨ ਬਣਾਉਣ ਦੀ ਗੱਲ ਚਰਚਾ ਵਿਚ ਹੈ। 13 ਅਪ੍ਰੈਲ ਨੂੰ ਪੰਜਾਬ ਸਰਕਾਰ ਇਸ ਸਬੰਧੀ ਕਨੂੰਨ ਵੀ ਲੈ ਕੇ ਆ ਰਹੀ ਹੈ। ਇਸ ਦੇ ਚੱਲਦਿਆਂ ਗੁਰੂ ਖਾਲਸਾ ਪੰਥ ਦੀ ਸੇਵਾ ਵਿਚ ਵਿਚਰ ਰਹੇ ਸਿੱਖ ਜਥਿਆਂ ਵੱਲੋਂ ਸਾਂਝੇ ਰੂਪ ਵਿਚ ਗੁਰੂ ਕੀ ਕਾਸ਼ੀ (ਤਲਵੰਡੀ ਸਾਬੋ) ਵਿਖੇ ਗੁਰੂ ਅਦਬ ਦੇ ਦੋਖੀਆਂ ਨੂੰ ਪੰਥਕ ਰਵਾਇਤ ਅਨੁਸਾਰ ਸਜਾ ਦੇਣ ਵਾਲੇ ਧਰਮੀਆਂ ਦੇ ਸਨਮਾਨ ਲਈ ਸਮਾਗਮ ਕੀਤਾ ਗਿਆ। ਜਿਸ ਵਿਚ ਪੰਥਕ ਰਵਾਇਤ ਅਨੁਸਾਰ ਨਿਆਂ ਕਰਨ ਵਾਲੇ ਸੂਰਬੀਰ ਯੋਧਿਆਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਵਿਚ ਭਾਈ ਅਮਨਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ ਗੋਪੀ ਅਤੇ ਭਾਈ ਜਸਵੰਤ ਸਿੰਘ ਕਾਲਾ, ਭਾਈ ਗੁਰਪ੍ਰੀਤ ਸਿੰਘ ਜਾਗੋਵਾਲ, ਭਾਈ ਗੁਰਸੇਵਕ ਸਿੰਘ ਭੂਤ, ਭਾਈ ਮਨਿੰਦਰ ਸਿੰਘ ਜੁੰਮਾ, ਭਾਈ ਮਨਦੀਪ ਸਿੰਘ ਪਿੰਡ ਕੁੱਬੇ, ਭਾਈ ਗਮਦੂਰ ਸਿੰਘ ਅਤੇ ਬਾਬਾ ਬਲਬੀਰ ਸਿੰਘ ਬੀਰਾ ਸ਼ਾਮਲ ਸਨ। ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਇਹਨਾਂ ਯੋਧਿਆਂ ਦੀ ਸੇਵਾ ਸਬੰਧੀ ਸਾਰੀ ਸੰਗਤ ਨੂੰ ਜਾਣੂ ਕਰਵਾਇਆ ਜਿਸ ਉਪਰੰਤ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਸੰਗਤ ਤੋਂ ਪ੍ਰਵਾਨਗੀ ਲਈ ਅਤੇ ਪੰਥਕ ਸਖਸ਼ੀਅਤਾਂ ਨੇ ਇਹਨਾਂ ਯੋਧਿਆਂ ਦਾ ਸਨਮਾਨ ਕੀਤਾ। ਭਾਈ ਮਨਧੀਰ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਪੰਥ ਨਿਆਂ ਕਰਨ ਦੇ ਸਮਰੱਥ ਹੈ, ਬੇਅਦਬੀਆਂ ਦੇ ਮਾਮਲੇ ਵਿਚ ਵੀ ਨਿਆਂ ਪੰਥ ਨੇ ਕੀਤਾ ਹੈ, ਕਰ ਰਿਹਾ ਹੈ ਅਤੇ ਸਦਾ ਜਾਰੀ ਰਹੇਗਾ। ਓਹਨਾਂ ਅੱਗੇ ਬੋਲਦਿਆਂ ਕਿਹਾ ਕਿ ਸਾਡਾ ਕਿਸੇ ਕਨੂੰਨ ਬਣਾਉਣ ਵਾਲੇ ਨਾਲ ਵਿਰੋਧ ਨਹੀਂ ਹੈ ਪਰ ਇਤਿਹਾਸ ਗਵਾਹ ਹੈ ਕਿ ਕਿਸੇ ਦੁਨਿਆਵੀ ਤਖਤ ਨੇ ਇਨ੍ਹਾਂ ਮਸਲਿਆਂ ਵਿਚ ਇਨਸਾਫ ਨਹੀਂ ਕੀਤਾ ਅਤੇ ਨਾ ਹੀ ਸੰਤੁਸ਼ਟੀਜਨਕ ਕਰਨਾ ਹੈ। ਗੁਰੂ ਦੇ ਮਾਮਲੇ ਵਿਚ ਕਿਸੇ ਦੁਨਿਆਵੀ ਤਖਤ ਅੱਗੇ ਫਰਿਆਦ ਕਰਨਾ ਖਾਲਸਾ ਪੰਥ ਦੀ ਸ਼ਾਨ ਦੇ ਖਿਲਾਫ ਹੈ। ਭੈਣ ਸਿਮਰਨਜੀਤ ਕੌਰ ਨੇ ਕੀਰਤਨ ਦੀ ਹਾਜਰੀ ਅਤੇ ਭਾਈ ਅਜੈਬ ਸਿੰਘ ਅਣਖੀ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਦੌਰਾਨ ਨੀਸਾਣਿ ਪ੍ਰਕਾਸ਼ਨ ਵੱਲੋਂ ਛਾਪਿਆ ਕਿਤਾਬਚਾ &ldquoਸਿੱਖ ਸੰਘਰਸ਼ ਦਾ ਪਾਂਧੀ ਸ਼ਹੀਦ ਜਸਵੰਤ ਸਿੰਘ ਖਾਲੜਾ&rdquo (ਸੰਪਾਦਕ ਗੁਰਤੇਜ ਸਿੰਘ, ਪ੍ਰਭਜੋਤ ਸਿੰਘ) ਵੀ ਜਾਰੀ ਕੀਤਾ ਗਿਆ। ਭਾਈ ਸਵਰਨ ਸਿੰਘ ਕੋਟ ਧਰਮੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਹ ਸਮਾਗਮ ਲੱਖੀ ਜੰਗਲ ਖਾਲਸਾ ਜਥਾ, ਪੰਥ ਸੇਵਕ ਜਥਾ ਦੁਆਬਾ, ਸਿੱਖ ਜਥਾ ਮਾਲਵਾ, ਪੰਥ ਸੇਵਕ ਜਥਾ ਮਾਝਾ, ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਪੰਥਕ ਜਥਾ ਕੋਟ ਫੱਤਾ, ਬਾਬਾ ਬਾਜ ਸਿੰਘ ਪੰਥਕ ਜਥਾ ਝੰਡੂਕੇ ਅਤੇ ਦਰਬਾਰ ਏ ਖਾਲਸਾ ਜਥਿਆਂ ਵੱਲੋਂ ਕੀਤਾ ਗਿਆ। ਜਿਸ ਵਿਚ ਪੰਥ ਸੇਵਾ ਵਿਚ ਵਿਚਰ ਰਹੇ ਸਿੱਖ ਜਥਿਆਂ ਅਤੇ ਕਈ ਅਹਿਮ ਪੰਥਕ ਸਖਸ਼ੀਅਤਾਂ ਨੇ ਹਾਜਰੀ ਭਰੀ ਜਿਨ੍ਹਾਂ ਵਿਚ ਭਾਈ ਦਲਜੀਤ ਸਿੰਘ ਖਾਲਸਾ ਜੀ, ਜਥੇਦਾਰ ਜਰਨੈਲ ਸਿੰਘ, ਜਥੇਦਾਰ ਬਾਬਾ ਪਿੱਪਲ ਸਿੰਘ, ਬਾਬਾ ਹਰਦੀਪ ਸਿੰਘ ਮਹਿਰਾਜ, ਜਥੇਦਾਰ ਗਿਆਨੀ ਸਮਸ਼ੇਰ ਸਿੰਘ ਬੁੱਢਾ ਦਲ, ਜਥੇਦਾਰ ਸਤਨਾਮ ਸਿੰਘ ਸਮਸਾ, ਭਾਈ ਸੁਖਦੀਪ ਸਿੰਘ ਮੀਕੇ, ਬਾਬਾ ਪਰਨਜੀਤ ਸਿੰਘ ਕੋਟਫੱਤਾ, ਬਾਬਾ ਜੱਸਾ ਸਿੰਘ ਕੁੰਡਲ, ਬਾਬਾ ਭਿੰਦਰ ਸਿੰਘ ਲੰਗਰ ਵਾਲੇ, ਮਾਨ ਸਿੰਘ ਦਲ ਖਾਲਸਾ, ਨਿਰਪਾਲ ਸਿੰਘ, ਪ੍ਰੋਫੈਸਰ ਅਮਨਪ੍ਰੀਤ ਸਿੰਘ, ਬਾਬਾ ਸਤਪਾਲ ਸਿੰਘ ਸੰਗਰੂਰ, ਭੁਪਿੰਦਰ ਸਿੰਘ ਗਰੇਵਾਲ, ਸੁਖਪ੍ਰੀਤ ਸਿੰਘ, ਗੁਰਪਾਲ ਸਿੰਘ ਧਿੰਗੜ, ਗੁਰਮੇਲ ਸਿੰਘ ਮਾਖਾ ਆਦਿ ਸ਼ਾਮਲ ਸਨ।