‘ਕਤਲ ਕਰਨ ਦਾ ਪਛਤਾਵਾ, ਗਲਤੀ ਹੋ ਗਈ…’, ਕਮਲ ਕੌਰ ਭਾਬੀ ਕਤਲਕਾਂਡ ‘ਚ ਮਹਿਰੋਂ ਦਾ ਕਬੂਲਨਾਮਾ

ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਹਾਲ ਹੀ ਵਿੱਚ ਹੋਏ ਕਤਲ ਦੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਵੇਲੇ ਪੁਲਸ ਦੀ ਹਿਰਾਸਤ ਵਿਚ ਹੈ। ਉਸ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਨੂੰ ਕਮਲ ਕੁਮਾਰੀ ਦਾ ਕਤਲ ਕਰਨ ਦਾ ਪਛਤਾਵਾ ਹੈ ਤੇ ਉਹ ਇਹ ਕਤਲ ਨਹੀਂ ਕਰਨਾ ਚਾਹੁੰਦਾ ਸੀ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਕਬੂਲਿਆ ਕਿ ਜਾਣੇ-ਅਣਜਾਣੇ ਵਿਚ ਉਸ ਦੇ ਕੋਲੋਂ ਗਲਤੀ ਹੋ ਗਈ। ਉਸ ਨੂੰ ਕੋਈ ਆਇਡੀਆ ਨਹੀਂ ਸੀ ਕਿ ਪੰਜਾਬ ਪੁਲਿਸ ਉਸ ਨੂੰ ਵਿਦੇਸ਼ ਤੋਂ ਫੜ ਸਕਦ ਹੈ।ਡੀਐਸਪੀ ਸਿਟੀ-2 ਸਰਬਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਮੰਨਿਆ ਕਿ ਉਸ ਨੂੰ ਕਤਲ ਦਾ ਪਛਤਾਵਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ &lsquoਤੇ ਕਤਲ ਦੇ ਦੋਸ਼ੀ ਇਸ ਤਰ੍ਹਾਂ ਦੇ ਪਛਤਾਵੇ ਦੀਆਂ ਗੱਲਾਂ ਪੁੱਛਗਿੱਛ ਦੌਰਾਨ ਕਰਦੇ ਹੀ ਹੁੰਦੇ ਹਨ ਤਾਂਜੋ ਕਾਨੂੰਨ ਜਾਂ ਨਿਆਂ ਵਿਭਾਗ ਉਨ੍ਹਾਂ ਦੇ ਨਾਲ ਨਰਮੀ ਨਾਲ ਪੇਸ਼ ਆਏ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਵਿਚ ਕਤਲ ਨੂੰ ਲੈ ਕੇ ਅਹਿਮ ਖੁਲਾਸੇ ਹੋ ਸਕਦੇ ਹਨ।

ਦੱਸ ਦੇਈਏ ਕਿ ਕਮਲ ਕੌਰ ਭਾਬੀ ਦਾ ਕਤਲ ਬਠਿੰਡਾ ਵਿਚ ਜੂਨ 2025 ਵਿਚ ਕੀਤਾ ਗਿਆ ਸੀ। ਉਸ ਦੀ ਦੇਹ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿਚ ਕਾਰ ਵਿਚ ਪਈ ਮਿਲੀ ਸੀ ਜਿਸ ਵਿਚੋਂ ਬਦਬੂ ਆਉਣ &lsquoਤੇ ਇਸ ਦਾ ਖੁਲਾਸਾ ਹੋਇਆ ਸੀ। ਇਸ ਦ ਮਾਸਟਰਮਾਈਂਡ ਅੰਮ੍ਰਿਤਪਾਲ ਸਿੰਘ ਮੇਹਰੋਂ ਸੀ, ਜਿਸ ਨੂੰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੇਂਸ ਵਿੰਗ ਦੇ O6&ldquo53 ਸੈੱਲ ਨੇ ਦੁਬਈ ਤੋਂ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਪੰਜਾਬ ਲਿਆਂਦਾ ਗਿਆ। ਉਹ 15 ਅਪ੍ਰੈਲ ਤੱਕ ਪੁਲਿਸ ਰਿਮਾਂਡ &lsquoਤੇ ਹੈ, ਉਸ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।