ਅਮਰੀਕੀ ਰਾਸ਼ਟਰਪਤੀ ਟਰੰਪ ਦਾ ਨਵਾਂ ਪੈਂਤੜਾ, ਸਟਰੇਟ ਆਫ਼ ਹੋਰਮੁਜ਼ ‘ਤੇ ਨਾਕੇਬੰਦੀ ਕਰੇਗੀ ਅਮਰੀਕੀ ਫੌਜ

ਅਮਰੀਕਾ ਅੱਜ ਤੋਂ ਹੋਰਮੁਜ਼ &lsquoਤੇ ਨਾਕਾਬੰਦੀ ਲਾਗੂ ਕਰਨ ਜਾ ਰਿਹਾ ਹੈ। ਭਾਰਤੀ ਸਮੇਂ ਮੁਤਾਬਕ ਸ਼ਾਮ 7.30ਵਜੇ ਤੋਂ ਈਰਾਨ ਦੇ ਬੰਦਗਰਾਹਾਂ ਵੱਲ ਆਉਣ-ਜਾਣ ਵਾਲੇ ਜਹਾਜ਼ਾਂ ਨੂੰ ਰੋਕਿਆ ਜਾਵੇਗਾ।
ਟਰੰਪ ਨੇ ਕਿਹਾ ਕਿ ਨਾਕੇਬੰਦੀ ਦਾ ਮਕਸਦ ਈਰਾਨ ਦੀ ਤੇਲ ਵਿਕਰੀ ਰੋਕਣਾ ਹੈ। ਟਰੰਪ ਮੁਤਾਬਕ ਕਈ ਹੋਰ ਦੇਸ਼ ਵੀ ਇਸ ਕੋਸ਼ਿਸ਼ ਵਿਚ ਅਮਰੀਕਾ ਦਾ ਸਾਥ ਦੇ ਰਹੇ ਹਨ। ਟਰੰਪ ਨੇ ਦਾਅਵਾ ਕੀਤਾ ਕਿ ਈਰਾਨ ਦੀ ਫੌਜੀ ਤਾਕਤ ਨੂੰ ਭਾਰੀ ਨੁਕਸਾਨ ਹੋਇਆ ਹੈ ਤੇ ਉਸ ਦੀ ਜਲ ਸੈਨਾ ਲਗਭਗ ਖਤਮ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 158 ਜਹਾਜ਼ ਤਬਾਹ ਕੀਤੇ ਜਾ ਚੁੱਕੇ ਹਨ।
ਨਾਕੇਬੰਦੀ ਦੇ ਐਲਾਨ ਮਗਰੋਂ ਸਮੁੰਦਰੀ ਮਾਰਗ ਤੋਂ ਜਹਾਜ਼ਾਂ ਦੀ ਆਵਾਜਾਈ ਠੱਪ ਹੋ ਗਈ ਹੈ ਤੇ ਤੇਲ ਕੀਮਤਾਂ ਵਿਚ ਉਛਾਲ ਆਇਆ ਹੈ। ਵੈਸਟ ਟੈਕਸਾਸ ਇੰਟਰਮੀਡੀਏਟ 104 ਡਾਲਰ ਪ੍ਰਤੀ ਬੈਰਲ ਤੇ ਬ੍ਰੇਂਟ ਕਰੂਡ 102 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਹੋਈ ਗੱਲਬਾਤ ਦੇ ਬੇਸਿੱਟਾ ਰਹਿਣ ਮਗਰੋਂ ਅਮਰੀਕਾ ਈਰਾਨ &lsquoਤੇ ਦੁਬਾਰਾ ਫੌਜੀ ਹਮਲਾ ਕਰਨ &lsquoਤੇ ਵੀ ਵਿਚਾਰ ਕਰ ਰਿਹਾ ਹੈ। ਵ੍ਹਾਈਟ ਹਾਊਸ ਨੇ ਸਾਫ ਕੀਤਾ ਹੈ ਕਿ ਸਾਰੇ ਬਦਲ ਖੁੱਲ੍ਹੇ ਹਨ ਤੇ ਹਾਲਾਤ ਦੇ ਹਿਸਾਬ ਨਾਲ ਅੱਗੇ ਦਾ ਫੈਸਲਾ ਲਿਆ ਜਾਵੇਗਾ।
ਈਰਾਨ ਨਾਲ ਮੁੜ ਗੱਲਬਾਤ ਕਰਨ &lsquoਤੇ ਵੀ ਡੋਨਾਲਡ ਟਰੰਪ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਈਰਾਨ ਖਰਾਬ ਸਥਿਤੀ ਤੇ ਦਬਾਅ &lsquoਚ ਹੈ। ਜੇ ਉਹ ਗੱਲਬਾਤ ਲਈ ਵਾਪਸ ਆਉਂਦਾ ਹੈ ਤਾਂ ਠੀਕ, ਨਹੀਂ ਆਉਂਦੇ ਤਾਂ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ।&rdquo