ਚੀਨ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਧਮਕੀ!

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਜੰਗ ਵਿਚ ਚੀਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੀਨ ਈਰਾਨ ਨੂੰ ਹਥਿਆਰ ਸਪਲਾਈ ਕਰਦੇ ਹੋਏ ਪਾਇਆ ਗਿਆ ਤਾਂ ਉਸ ਨੂੰ 50 ਫੀਸਦ ਤੱਕ ਦਾ ਭਾਰੀ ਟੈਰਿਫ ਦੇਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਟਰੰਪ ਨੇ ਇਕ ਪ੍ਰਸਤਾਵ ਵੀ ਰੱਖਿਆ ਕਿ ਇਸ ਦੀ ਬਜਾਏ ਅਮਰੀਕਾ ਤੋਂ ਸਸਤਾ ਤੇਲ ਖਰੀਦੇ।
ਇਕ ਇੰਟਰਵਿਊ ਵਿਚ ਟਰੰਪ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ-ਈਰਾਨ ਗੱਲਬਾਤ ਕਿਸੇ ਸਿੱਟੇ &lsquoਤੇ ਨਹੀਂ ਪਹੁੰਚੀ ਹੈ ਤੇ ਵਾਸ਼ਿੰਗਟਨ ਵੱਲੋਂ ਹੋਰਮੁਜ਼ ਸਟਰੇਟ ਦੀ ਨਾਕਾਬੰਦੀ ਕੀਤੀ ਤੇ ਵਧਣ ਦੇ ਫੈਸਲੇ ਦੇ ਬਾਅਦ ਤਣਾਅ ਪਹਿਲਾਂ ਤੋਂ ਕਾਫੀ ਵਧਿਆ ਹੋਇਆ ਹੈ।
ਚੀਨ ਵੱਲੋਂ ਈਰਾਨ ਦੀ ਫੌਜੀ ਮਦਦ ਕਰਨ ਨਾਲ ਜੁੜੇ ਸਵਾਲ &lsquoਤੇ ਟਰੰਪ ਨੇ ਕਿਹਾ ਕਿ ਇਸ ਦੇ ਨਤੀਜੇ ਤਤਕਾਲ ਤੇ ਗੰਭੀਰ ਹੋਣਗੇ। ਮੈਨੂੰ ਸ਼ੱਕ ਹੈ ਕਿ ਉਹ ਅਜਿਹਾ ਕਰਨਗੇ ਜੇਕਰ ਅਸੀਂ ਉਨ੍ਹਾਂ ਨੂੰ ਅਜਿਹਾ ਕਰਦੇ ਹੋਏ ਫੜ ਲਿਆ ਤਾਂ ਉਨ੍ਹਾਂ &lsquoਤੇ 50 ਫੀਸਦੀ ਟੈਰਿਫ ਲੱਗੇਗਾ ਜੋ ਕਿ ਸੱਚਮੁੱਚ ਬਹੁਤ ਵੱਡੀ ਰਕਮ ਹੈ।
ਟਰੰਪ ਦੀ ਇਹ ਧਮਕੀ ਉਨ੍ਹਾਂ ਖੁਫੀਆ ਮੁਲਾਂਕਣ ਦੇ ਬਾਅਦ ਆਈ ਹੈ ਜਿਸ ਵਿਚ ਕਥਿਤ ਤੌਰ &lsquoਤੇ ਦਾਅਵਾ ਕੀਤਾ ਗਿਆ ਹੈ ਕਿ ਚੀਨ ਈਰਾਨ ਨੂੰ ਹਵਾਈ ਰੱਖਿਆ ਪ੍ਰਣਾਲੀਆਂ ਦੀ ਖੇਪ ਭੇਜਣ ਦੀ ਤਿਆਰੀ ਕਰ ਰਿਹਾ ਹੈ। ਸੰਭਵ ਤੌਰ &lsquoਤੇ ਪਛਾਣ ਤੋਂ ਬਚਣ ਲਈ ਇਨ੍ਹਾਂ ਖੇਪਾਂ ਨੂੰ ਤੀਜੇ ਦੇਸ਼ਾਂ ਦੇ ਰਸਤੇ ਭੇਜਿਆ ਜਾ ਸਕਦਾ ਹੈ।