ਲੰਡਨ ਪੁਲੀਸ ਵੱਲੋਂ 212 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ

ਲੰਡਨ ਪੁਲੀਸ ਨੇ ਬੀਤੇ ਦਿਨ ਪਾਬੰਦੀਸ਼ੁਦਾ ਜਥੇਬੰਦੀ &lsquoਪੈਲੇਸਟਾਈਨ ਐਕਸ਼ਨ&rsquo (ਫ਼ਲਸਤੀਨੀ ਐਕਸ਼ਨ) ਦੇ ਹੱਕ ਵਿੱਚ ਹੋਏ ਮੁਜ਼ਾਹਰੇ ਦੌਰਾਨ 212 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਤਾਨਵੀ ਸਰਕਾਰ ਨੇ ਇਸ ਜਥੇਬੰਦੀ ਨੂੰ ਦਹਿਸ਼ਤਗਰਦਾਂ ਦੀ ਜਥੇਬੰਦੀ ਕਰਾਰ ਦਿੱਤਾ ਹੈ। ਮੈਟਰੋਪੋਲੀਟਨ ਪੁਲੀਸ ਮੁਤਾਬਕ 27 ਤੋਂ 82 ਸਾਲ ਦੀ ਉਮਰ ਦੇ ਇਨ੍ਹਾਂ ਮੁਜ਼ਾਹਰਾਕਾਰੀਆਂ ਨੂੰ ਜਥੇਬੰਦੀ ਦਾ ਸਮਰਥਨ ਕਰਨ ਦੇ ਦੋਸ਼ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲੀਸ ਦੀ ਅਗਾਊਂ ਚਿਤਾਵਨੀ ਦੇ ਬਾਵਜੂਦ &lsquoਡਿਫੈਂਡ ਆਵਰ ਜਿਊਰੀਜ਼&rsquo ਦੇ ਸੱਦੇ &rsquoਤੇ ਸੈਂਕੜੇ ਲੋਕ ਟਰੈਫਲਗਰ ਸਕੁਏਅਰ ਵਿੱਚ ਇਕੱਠੇ ਹੋਏ। &lsquoਮੈਸਿਵ ਅਟੈਕ&rsquo ਬੈਂਡ ਦਾ ਸੰਗੀਤਕਾਰ ਰੌਬਰਟ ਡੇਲ ਨਾਜਾ ਵੀ ਪ੍ਰਦਰਸ਼ਨ ਵਿੱਚ ਸ਼ਾਮਲ ਹੋਇਆ। ਉਸ ਨੇ ਵੀ &lsquoਪੈਲੇਸਟਾਈਨ ਐਕਸ਼ਨ&rsquo ਦੇ ਹੱਕ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ। ਜਦੋਂ ਪੁਲੀਸ ਕੁੱਝ ਬਜ਼ੁਰਗਾਂ ਨੂੰ ਹਿਰਾਸਤ ਵਿੱਚ ਲੈਣ ਲੱਗੀ ਤਾਂ ਪ੍ਰਦਰਸ਼ਨਕਾਰੀਆਂ ਨੇ &lsquoਸ਼ਰਮ ਕਰੋ&rsquo ਦੇ ਨਾਅਰੇ ਲਾਏ।