‘ਮਾਵਾਂ ਧੀਆਂ ਸਤਿਕਾਰ ਯੋਜਨਾ’ ਸ਼ੁਰੂ, ਜਲੰਧਰ ‘ਚ CM ਮਾਨ ਨੇ ਕੀਤੀ ਸ਼ੁਰੂਆਤ, ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ

ਪੰਜਾਬ ਵਿਚ &ldquoਮਾਵਾਂ ਧੀਆਂ ਸਤਿਕਾਰ ਯੋਜਨਾ&rdquo ਲਈ ਰਜਿਸਟ੍ਰੇਸ਼ਨ ਮੰਗਲਵਾਰ (14 ਅਪ੍ਰੈਲ) ਨੂੰ ਸ਼ੁਰੂ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਇਸ ਯੋਜਨਾ ਦਾ ਉਦਘਾਟਨ ਕੀਤਾ। ਸਮਾਰੋਹ ਦੌਰਾਨ ਮੁੱਖ ਮੰਤਰੀ ਨੇ ਯੋਗ ਔਰਤਾਂ ਦੀਕਸ਼ਾ ਕੌਰ, ਸਿਮਰਨ, ਅਮਰਜੀਤ ਕੌਰ, ਹਰਬੰਸ ਕੌਰ ਅਤੇ ਨਿਸ਼ਾ ਨੂੰ ਸਰਟੀਫਿਕੇਟ ਭੇਟ ਕੀਤੇ।
ਮੁੱਖ ਮੰਤਰੀ ਨੇ ਕਿਹਾ ਕਿ &ldquoਨੌਂ ਹਲਕਿਆਂ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ। ਇਹ ਕਦੇ ਨਹੀਂ ਸੋਚਣਾ ਕਿ ਕਾਰਡ ਲੇਟ ਬਣਿਆ ਤਾਂ ਪੈਸੇ ਕਦੋਂ ਮਿਲਣੇ। ਪੈਸੇ ਉਸੇ ਦਿਨ ਤੋਂ ਦਿੱਤੇ ਜਾਣਗੇ, ਜਦੋਂ ਤੋਂ ਸਕੀਮ ਸ਼ੁਰੂ ਹੋ ਰਹੀ ਹੈ। ਜਾਤੀ ਸਰਟੀਫਿਕੇਟ ਬਣਾਉਣ ਬਾਰੇ ਦੇਰ ਹੋ ਰਹੀ ਹੈ। ਰਜਿਸਟ੍ਰੇਸ਼ਨ ਕਰਵਾ ਲਓ। ਜਿਵੇਂ ਹੀ ਜਾਤੀ ਸਰਟੀਫਿਕੇਟ ਆ ਜਾਏਗਾ, ਤਾਂ ਉਨ੍ਹਾਂ ਦੇ 500-500 ਰੁਪਏ ਆਉਣਾ ਸ਼ੁਰੂ ਹੋ ਜਾਏਗਾ।
ਮੁੱਖ ਮੰਤਰੀ ਨੇ ਔਰਤਾਂ ਨੂੰ ਸਰਗਰਮ ਰਾਜਨੀਤੀ ਵਿੱਚ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਤੁਹਾਡੇ ਬਿਨਾਂ ਘਰ ਨਹੀਂ ਚੱਲ ਸਕਦਾ, ਤਾਂ ਦੇਸ਼ ਵੀ ਤੁਹਾਡੇ ਬਿਨਾਂ ਨਹੀਂ ਚੱਲ ਸਕਦਾ। ਜੋ ਅਜਿਹਾ ਨਹੀਂ ਕਰੋਗਾ ਤਾਂ ਹਮੇਸ਼ਾ ਹੀ ਸੰਘਰਸ਼ ਕਰਨਾ ਪਏਗਾ। ਬਾਬਾ ਸਾਹਿਬ ਕਹਿੰਦੇ ਸਨ ਵਿੱਦਿਆ ਸ਼ੇਰਨੀ ਦੇ ਦੁੱਧ ਵਾਂਗ ਹੈ। ਜੋ ਉਸ ਨੂੰ ਪੀਏਗਾ, ਉਹ ਦਹਾੜੇਗਾ। ਹੁਣ ਸ਼ੇਰਨੀਆਂ ਬਣਨ ਦੀ ਲੋੜ ਹੈ।
ਦੂਜ ਪਾਸੇ 15 ਅਪ੍ਰੈਲ ਤੋਂ 9 ਵਿਧਾਨ ਸਭਾ ਹਲਕਿਆਂ ਵਿਚ ਇਸ ਯੋਜਨਾ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਜਾਏਗਾ। ਇਨ੍ਹਾਂ ਵਿਚ ਆਦਮਪੁਰ, ਮਲੋਟ, ਸ੍ਰੀ ਆਨੰਦਪੁਰ ਸਾਹਿਬ, ਦਿੜਬਾ, ਸੁਨਾਮ, ਮੋਗਾ, ਕੋਟਕਪੂਰਾ, ਬਟਾਲਾ ਅਤ ਪਟਿਆਲਾ ਦਿਹਾਤੀ ਸ਼ਾਮਲ ਹਨ।