Israel ਵੱਲੋਂ ਹਿਜ਼ਬੁੱਲਾ ਦੇ ਫੌਜੀ ਟਿਕਾਣਿਆਂ ਦੀ ਘੇਰਾਬੰਦੀ

ਇਜ਼ਰਾਇਲੀ ਫੌਜ ਨੇ ਦੱਖਣੀ ਲੈਬਨਾਨ ਵਿੱਚ ਹਿਜ਼ਬੁੱਲਾ ਦੇ ਫੌਜੀ ਟਿਕਾਣਿਆਂ ਦੀ ਘੇਰਾਬੰਦੀ ਕੀਤੀ ਹੈ। ਥਲ ਸੈਨਾ ਨੇ ਰਣਨੀਤਕ ਪੱਖੋਂ ਅਹਿਮ ਦੱਖਣੀ ਲੈਬਨਾਨ ਦੇ ਕਸਬੇ ਬਿੰਟ ਜਬੇਲ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਜ਼ਮੀਨੀ ਕਾਰਵਾਈ ਤੇਜ਼ ਕਰਦਿਆਂ 100 ਤੋਂ ਵੱਧ ਹਿਜ਼ਬੁੱਲ ਲੜਾਕਿਆਂ ਨੂੰ ਮਾਰ ਮੁਕਾਉਣ ਦਾ ਦਾਅਵਾ ਕੀਤਾ ਹੈ। ਹਿਜ਼ਬੁੱਲਾ ਨੇ ਹਾਲਾਂਕਿ ਇਜ਼ਰਾਇਲ ਦੇ ਇਸ ਦਾਅਵੇ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ। ਹਿਜ਼ਬੁੱਲਾ ਨੇ ਕਸਬੇ ਤੇ ਇਸ ਦੇ ਬਾਹਰਵਾਰ ਇਜ਼ਰਾਇਲੀ ਫੌਜ ਉੱਤੇ ਰਾਕੇਟਾਂ ਤੇ ਡਰੋਨਾਂ ਨਾਲ ਘੱਟੋ ਘੱਟ ਪੰਜ ਹਮਲਿਆਂ ਦਾ ਦਾਅਵਾ ਕੀਤਾ ਹੈ। ਸਮੂਹ ਮੁਤਾਬਕ ਇਜ਼ਰਾਇਲੀ ਫੌਜ ਸਕੂਲ, ਹਸਪਤਾਲ ਤੇ ਕਸਬੇ ਦੇ ਐਨ ਵਿਚਾਲੇ ਤਾਇਨਾਤ ਹੈ। ਲੈਬਨਾਨ ਦੀ ਸਰਕਾਰੀ ਖ਼ਬਰ ਏਜੰਸੀ ਨੇ ਟਾਇਰ ਵਿੱਚ ਲੈਬਨਾਨੀ ਰੈੱੜ ਕਰਾਸ ਦਫ਼ਤਰ &rsquoਤੇ ਡਰੋਨ ਹਮਲੇ ਦਾ ਦਾਅਵਾ ਕੀਤਾ ਹੈ।