ਜਿਹੜੇ ਜਥੇ ਕੀਰਤਨੀ ਭੇਟਾ ਲੰਮੇ ਚਿਰ ਤੋਂ ਲੈ ਰਹੇ ਹਨ, ਉਹ ਅਖੰਡ ਕੀਰਤਨੀ ਜਥੇ ਦੇ ਸਮਾਗਮਾਂ ਵਿੱਚ ਕੀਰਤਨ ਨਹੀਂ ਕਰ ਸਕਣਗੇ

ਡਰਬੀ (ਪੰਜਾਬ ਟਾਈਮਜ਼) - ਅਖੰਡ ਕੀਰਤਨੀ ਜਥੇ ਨੇ ਬੀਤੇ ਦਿਨੀਂ ਇਕ ਅਹਿਮ ਫ਼ੈਸਲਾ ਕੀਤਾ ਹੈ ਕਿ ਅਖੰਡ ਕੀਰਤਨੀ ਜਥੇ ਦੇ ਜਿਹੜੇ ਸਿੰਘ ਸਿੰਘਣੀਆਂ ਕੀਰਤਨੀ ਭੇਟਾ ਲੈਂਦੇ ਹਨ ਉਹ ਜਥੇ ਦੇ ਸਮਾਗਮਾਂ ਵਿੱਚ ਕੀਰਤਨ ਨਹੀਂ ਕਰ ਸਕਦੇ । ਜਿਹੜੇ ਅਜਿਹਾ ਕਰਦੇ ਹਨ ਉਹਨਾਂ ਨੂੰ ਜਥੇ ਦੇ ਸਮਾਗਮਾਂ ਵਿੱਚ ਕੀਰਤਨ ਕਰਨ ਇਜਾਜ਼ਤ ਨਹੀਂ ਦਿੱਤੀ ਜਾਵੇਗੀ । 
   ਜਥੇ ਦਾ ਕਹਿਣਾ ਹੈ ਕਿ ਜਥੇ ਦੇ ਸਿੰਘ ਸਿੰਘਣੀਆਂ ਆਮ ਤੌਰ ਤੇ ਜੀਵਨ ਨਿਰਬਾਹ ਲਈ ਹੱਥੀਂ ਕਿਰਤ ਕਰਦੇ ਹਨ ਤੇ ਕੀਰਤਨ ਕੇਵਲ ਆਤਮਾ ਦੀ ਖੁਰਾਕ ਲਈ ਕਰਦੇ ਹਨ, ਬਹੁਤੇ ਸਿੰਘ ਸਿੰਘਣੀਆਂ, ਸਮਾਗਮਾਂ ਵਿੱਚ ਕੀਰਤਨ ਕਰਨ ਬਦਲੇ ਭੇਟਾ ਨਹੀਂ ਲੈਂਦੇ, ਦੇਸ਼ ਵਿਦੇਸ਼ ਜਾਣ ਸਮੇਂ ਯਾਤਰਾ ਲਈ ਟਿਕਟ ਵੀ ਨਹੀਂ ਲੈਂਦੇ । ਜਥੇ ਨੂੰ ਜਿਹੜੇ ਸਿੰਘਾਂ ਪ੍ਰਤੀ ਕੀਰਤਨੀ ਭੇਟਾ ਲੈਣ ਸਬੰਧੀ ਇਤਰਾਜ਼ ਹੈ, ਉਹਨਾਂ ਦੀ ਸੂਚੀ ਜਾਰੀ ਕਰ ਦੇਣੀ ਚਾਹੀਦੀ ਹੈ । ਜਿਸ ਨਾਲ ਦੇਸ਼ ਵਿਦੇਸ਼ ਵਿੱਚ ਜਥੇ ਦੀਆਂ ਹੋਰ ਸ਼ਾਖਾਵਾਂ ਅਤੇ ਸੰਸਥਾਵਾਂ ਲਈ ਸਪੱਸ਼ਟ ਹੋ ਜਾਵੇਗਾ ਕਿ ਕਿਹਨਾਂ ਬਾਰੇ ਇਤਰਾਜ਼ ਕੀਤਾ ਗਿਆ ਹੈ ।