ਟਰੰਪ ਦਾ ਐਲਾਨ: ਇਰਾਨ ਨਾਲ ਜੰਗ ਵਰਗੀ ਸਥਿਤੀ ਜਲਦ ਹੋਵੇਗੀ ਖ਼ਤਮ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਇਰਾਨ ਨਾਲ ਜੰਗ ਹੁਣ ਮੁੱਕਣ ਕੰਢੇ ਹੈ। ਉਨ੍ਹਾਂ ਕੁੱਲ ਆਲਮ ਨੂੰ &lsquoਅਗਲੇ ਦੋ ਦਿਨਾਂ&rsquo ਉੱਤੇ ਨਜ਼ਰ ਰੱਖਣ ਦੀ ਸਲਾਹ ਦਿੱਤੀ। ਉਧਰ ਪਾਕਿਸਤਾਨ ਨੇ ਵੀ ਪਰਦੇ ਪਿਛਲੇ ਕੂਟਨੀਤਕ ਯਤਨ ਤੇਜ਼ ਕਰ ਦਿੱਤੇ ਹਨ। ਪਾਕਿਸਤਾਨ ਦੇ ਥਲ ਸੈਨਾ ਮੁਖੀ ਆਸਿਮ ਮੁਨੀਰ ਦੀ ਅਗਵਾਈ ਵਾਲਾ ਵਫ਼ਦ ਵਾਸ਼ਿੰਗਟਨ ਦਾ ਸੁਨੇਹਾ ਲੈ ਕੇ ਤਹਿਰਾਨ ਪਹੁੰਚ ਗਿਆ ਹੈ। ਵਫ਼ਦ ਵਿੱਚ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੀ ਸ਼ਾਮਲ ਹਨ। ਦੋ ਹਫ਼ਤਿਆਂ ਦੀ ਜੰਗਬੰਦੀ 22 ਅਪਰੈਲ ਨੂੰ ਖ਼ਤਮ ਹੋ ਰਹੀ ਹੈ ਪਰ ਵਾਰਤਾਕਾਰ ਇਹ ਮਿਆਦ ਮੁੱਕਣ ਤੋਂ ਪਹਿਲਾਂ ਤਿੰਨ ਮੁੱਖ ਨੁਕਤਿਆਂ-ਇਰਾਨ ਦੇ ਪਰਮਾਣੂ ਪ੍ਰੋਗਰਾਮ, ਹਰਮੁਜ਼ ਜਲ ਮਾਰਗ ਤੇ ਜੰਗ ਦੌਰਾਨ ਹੋਏ ਨੁਕਸਾਨ ਦੇ ਮੁਆਵਜ਼ੇ &rsquoਤੇ ਕੰਮ ਕਰ ਰਹੇ ਹਨ। ਇਰਾਨ ਨੇ ਹਾਲਾਂਕਿ ਚਿਤਾਵਨੀ ਦਿੱਤੀ ਕਿ ਜੇ ਅਮਰੀਕਾ ਨੇ ਇਰਾਨੀ ਬੰਦਗਰਾਹਾਂ ਦੀ ਨਾਕਾਬੰਦੀ ਨਾ ਹਟਾਈ ਤਾਂ ਉਹ ਫ਼ਾਰਸ ਦੀ ਖਾੜੀ, ਓਮਾਨ ਸਾਗਰ ਤੇ ਲਾਲ ਸਾਗਰ ਤੋਂ ਹੁੰਦੇ ਵਪਾਰ (ਦਰਾਮਦ-ਬਰਾਮਦ) ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਉਧਰ ਇਜ਼ਰਾਈਲ ਨੇ ਵਾਸ਼ਿੰਗਟਨ &rsquoਚ ਗੱਲਬਾਤ ਮਗਰੋਂ ਵੀ ਦੱਖਣੀ ਲੈਬਨਾਨ &rsquoਚ ਹਵਾਈ ਤੇ ਜ਼ਮੀਨੀ ਹਮਲਿਆਂ ਦਾ ਸਿਲਸਿਲਾ ਜਾਰੀ ਰੱਖਿਆ ਹੈ। ਇਰਾਨੀ ਬੰਦਰਗਾਹਾਂ &rsquoਤੇ ਅਮਰੀਕਾ ਦੀ ਨਾਕਾਬੰਦੀ ਅਤੇ ਇਰਾਨ ਦੀਆਂ ਜਵਾਬੀ ਧਮਕੀਆਂ ਨਾਲ ਭਾਵੇਂ ਜੰਗਬੰਦੀ ਸਮਝੌਤੇ &rsquoਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ, ਪਰ ਖੇਤਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਦੋਵਾਂ ਮੁਲਕਾਂ ਨੇ ਕੂਟਨੀਤਿਕ ਪੱਖੋਂ ਜੰਗਬੰਦੀ ਦੀ ਮਿਆਦ ਵਧਾਉਣ ਲਈ &lsquoਸਿਧਾਂਤਕ ਸਮਝੌਤਾ&rsquo ਕੀਤਾ ਹੈ।
ਇਰਾਨ ਦੀ ਜੁਆਇੰਟ ਮਿਲਟਰੀ ਕਮਾਂਡ ਦੇ ਕਮਾਂਡਰ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਵੱਲੋਂ ਇਰਾਨੀ ਬੰਦਰਗਾਹਾਂ ਦੀ ਨਾਕਾਬੰਦੀ ਖ਼ਤਮ ਨਾ ਕੀਤੇ ਜਾਣ ਦੀ ਸੂਰਤ &rsquoਚ ਉਹ ਫ਼ਾਰਸ ਦੀ ਖਾੜੀ, ਓਮਾਨ ਸਾਗਰ ਤੇ ਲਾਲ ਸਾਗਰ &rsquoਚ ਵਪਾਰਕ ਸਰਗਰਮੀਆਂ ਪੂਰੀ ਤਰ੍ਹਾਂ ਠੱਪ ਕਰ ਦੇਣਗੇ। ਅਲੀ ਅਬਦੁੱਲਾ ਨੇ ਕਿਹਾ, &lsquo&lsquoਇਰਾਨ ਆਪਣੀ ਪ੍ਰਭੂਸੱਤਾ ਤੇ ਹਿੱਤਾਂ ਦੀ ਰਾਖੀ ਲਈ ਪੂਰੀ ਤਾਕਤ ਨਾਲ ਕਾਰਵਾਈ ਕਰੇਗਾ।&rsquo&rsquo ਉਨ੍ਹਾਂ ਨਾਕਾਬੰਦੀ ਨੂੰ ਜੰਗਬੰਦੀ ਦੀ ਉਲੰਘਣਾ ਦੱਸਿਆ।