ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਤ ਵਪਾਰ ਸਮਝੌਤੇ ’ਤੇ 27 ਅਪ੍ਰੈਲ ਨੂੰ ਹੋਣਗੇ ਹਸਤਾਖਰ

ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ 27 ਅਪ੍ਰੈਲ ਨੂੰ ਮੁਕਤ ਵਪਾਰ ਸਮਝੌਤੇ (ਐੱਫਟੀਏ) &rsquoਤੇ ਹਸਤਾਖਰ ਕਰਨਗੇ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮੁਕਤ ਵਪਾਰ ਸਮਝੌਤੇ ਦਾ ਉਦੇਸ਼ ਭਾਰਤੀ ਨਿਰਯਾਤਕਾਂ ਨੂੰ ਆਪਣਾ ਮਾਲ ਬਿਨਾਂ ਕਿਸੇ ਡਿਊਟੀ ਦੇ ਨਿਊਜ਼ੀਲੈਂਡ ਦੇ ਬਾਜ਼ਾਰ ਵਿਚ ਭੇਜਣ ਦੀ ਸਹੂਲਤ ਦੇਣਾ ਹੈ। ਇਸ ਤੋਂ ਇਲਾਵਾ ਅਗਲੇ 15 ਸਾਲਾਂ ਵਿਚ 20 ਅਰਬ ਡਾਲਰ ਦਾ ਨਿਵੇਸ਼ ਆਉਣ ਦੀ ਉਮੀਦ ਹੈ।
ਦੋਵਾਂ ਦੇਸ਼ਾਂ ਨੇ ਪਿਛਲੇ ਸਾਲ 22 ਦਸੰਬਰ ਨੂੰ ਵਪਾਰ ਸਮਝੌਤੇ ਲਈ ਗੱਲਬਾਤ ਪੂਰੀ ਹੋਣ ਸਬੰਧੀ ਐਲਾਨ ਕੀਤਾ ਸੀ। ਇਸ ਦਾ ਟੀਚਾ ਅਗਲੇ ਪੰਜ ਸਾਲਾਂ ਵਿਚ ਦੁਵੱਲਾ ਵਪਾਰ ਨੂੰ ਦੁੱਗਣਾ ਕਰਕੇ ਪੰਜ ਅਰਬ ਡਾਲਰ ਤੱਕ ਪਹੁੰਚਾਉਣਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ-ਨਿਊਜ਼ੀਲੈਂਡ ਵਪਾਰ ਪਲੇਟਫਾਰਮ ਦੀ ਬੈਠਕ ਤੋਂ ਬਾਅਦ 27 ਅਪ੍ਰੈਲ ਨੂੰ ਨਵੀਂ ਦਿੱਲੀ ਵਿਚ ਸਥਿਤ ਭਾਰਤ ਮੰਡਪਮ ਵਿਚ ਇਸ ਸਮਝੌਤੇ &rsquoਤੇ ਹਸਤਾਖਰ ਕੀਤੇ ਜਾਣਗੇ।
ਇਸ ਸਮਝੌਤੇ ਤੋਂ ਭਾਰਤ ਨੂੰ ਆਪਣੇ 100 ਫੀਸਦੀ ਨਿਰਯਾਤ &rsquoਤੇ ਜ਼ੀਰੋ ਡਿਊਟੀ ਵਾਲੀ ਬਾਜ਼ਾਰ ਪਹੁੰਚ ਮਿਲੇਗੀ, ਜਦਕਿ ਨਿਊਜ਼ੀਲੈਂਡ ਤੋਂ ਭਾਰਤ ਵਿਚ ਆਉਣ ਵਾਲੇ 95 ਫੀਸਦੀ ਮਾਲ &rsquoਤੇ ਡਿਊਟੀ ਖਤਮ ਜਾਂ ਘੱਟ ਹੋ ਜਾਵੇਗੀ। ਇਸ ਵਿਚ ਉੱਨ, ਕੋਇਲਾ, ਲੱਕੜ, ਸ਼ਰਾਬ ਤੋਂ ਲੈ ਕੇ ਐਵੋਕਾਡੋ ਅਤੇ ਬਲੂਬੇਰੀ ਤੱਕ ਸ਼ਾਮਲ ਹਨ। ਹਾਲਾਂਕਿ, ਭਾਰਤੀ ਕਿਸਾਨਾਂ ਅਤੇ ਘਰੇਲੂ ਉਦਯੋਗਾਂ ਨੂੰ ਸੁਰੱਖਿਆ ਦੇਣ ਲਈ ਭਾਰਤ ਨੇ ਦੁੱਧ, ਕਰੀਮ, ਮਠਾ, ਦਹੀਂ ਅਤੇ ਪਨੀਰ ਵਰਗੇ ਡੇਅਰੀ ਉਤਪਾਦਾਂ, ਪਿਆਜ਼, ਚੀਨੀ, ਮਸਾਲੇ, ਖਾਣਯੋਗ ਤੇਲ ਅਤੇ ਰਬੜ ਦੇ ਆਯਾਤ &rsquoਤੇ ਕੋਈ ਡਿਊਟੀ ਛੋਟ ਨਹੀਂ ਦਿੱਤੀ ਹੈ।