ਹਰਿਮੰਦਰ ਸਾਹਿਬ ਦੇ ਸੇਵਾਦਾਰਾਂ ਨੇ ਕਾਇਮ ਕੀਤੀ ਇਮਾਨਦਾਰੀ ਦੀ ਮਿਸਾਲ, ਸ਼ਰਧਾਲੂ ਦਾ 20 ਲੱਖ ਦੀ ਨਕਦੀ ਤੇ ਪਾਸਪੋਰਟਾਂ ਵਾਲਾ ਬੈਗ ਮੋੜਿਆ

ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਤਾਇਨਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਰੱਖਿਆ ਦਸਤੇ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਇੱਕ ਪ੍ਰਵਾਸੀ ਭਾਰਤੀ ਸਿੱਖ ਪਰਿਵਾਰ ਦਾ ਗੁੰਮ ਹੋਇਆ ਕੀਮਤੀ ਬੈਗ ਸੁਰੱਖਿਅਤ ਵਾਪਸ ਕਰ ਦਿੱਤਾ ਹੈ। ਇਸ ਬੈਗ ਵਿੱਚ ਇੰਗਲੈਂਡ ਦੀ ਕਰੰਸੀ, ਜਿਸਦੀ ਕੀਮਤ ਭਾਰਤੀ ਰੁਪਏ ਅਨੁਸਾਰ ਲਗਭਗ 20 ਲੱਖ ਰੁਪਏ ਬਣਦੀ ਹੈ ਅਤੇ ਇੱਕ ਭਾਰਤੀ ਪਾਸਪੋਰਟ ਅਤੇ ਦੋ ਅਮਰੀਕੀ ਪਾਸਪੋਰਟ ਮੌਜੂਦ ਸਨ।
ਐਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦਾਰ ਸੋਧੀ ਸਿੰਘ ਨਾਮੀ ਸ਼ਰਧਾਲੂ, ਜੋ ਵਿਦੇਸ਼ ਤੋਂ ਨਤਮਸਤਕ ਹੋਣ ਆਏ ਸਨ, ਆਪਣੀ ਫਲਾਈਟ ਦੀ ਜਲਦਬਾਜ਼ੀ ਵਿੱਚ ਇਹ ਬੈਗ ਕਿਤੇ ਰੱਖ ਕੇ ਭੁੱਲ ਗਏ ਸਨ। ਜਦੋਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ, ਤਾਂ ਸ੍ਰੀ ਹਰਮੰਦਰ ਸਾਹਿਬ ਦੀ ਪੰਜ ਮੈਂਬਰੀ ਸੁਰੱਖਿਆ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਕਾਰਵਾਈ ਕੀਤੀ ਅਤੇ ਸਾਰਾ ਸਾਮਾਨ ਬਰਾਮਦ ਕਰਕੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਨੂੰ ਵਿਸ਼ੇਸ਼ ਤੌਰ &lsquoਤੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵੱਧ ਗਈ ਹੈ ਕਿਉਂਕਿ ਉਨ੍ਹਾਂ ਨੇ ਸੰਗਤ ਦਾ ਵਿਸ਼ਵਾਸ ਜਿੱਤਿਆ ਹੈ।