ਸਿੰਗਾਪੁਰ ''ਚ ਭਾਰਤੀ ਵਿਅਕਤੀ ਸਮੇਤ ਦੋ ''ਤੇ 10 ਕਰੋੜ ਦੀ ਠੱਗੀ ਦੇ ਦੋਸ਼

ਸਿੰਗਾਪੁਰ : ਸਿੰਗਾਪੁਰ ਤੋਂ ਇੱਕ ਹੈਰਾਨੀਜਨਕ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਭਾਰਤੀ ਮੂਲ ਦੇ ਅਲਾਗੱਪਨ ਮੁੱਥੂ (53) ਅਤੇ ਸਿੰਗਾਪੁਰੀ ਨਾਗਰਿਕ ਚਿੰਗ ਵਾਈ ਲੇਂਗ (81) ''ਤੇ ਇੱਕ ਸੱਭਿਆਚਾਰਕ ਸੰਸਥਾ ਨਾਲ 16.6 ਲੱਖ ਸਿੰਗਾਪੁਰ ਡਾਲਰ (10 ਕਰੋੜ ਰੁਪਏ ਤੋਂ ਵੱਧ) ਦੀ ਠੱਗੀ ਕਰਨ ਦੇ ਦੋਸ਼ ਲੱਗੇ ਹਨ।
ਜਾਣਕਾਰੀ ਮੁਤਾਬਕ ਅਪ੍ਰੈਲ ਤੋਂ ਦਸੰਬਰ 2023 ਦਰਮਿਆਨ ਦੋਨਾਂ ਨੇ ਮਿਲ ਕੇ 9 ਵਾਰ ਸਾਜਿ਼ਸ਼ ਰਚੀ। ਚਿੰਗ ਉਸ ਸਮੇਂ ਬਿਸ਼ਨ ਸਥਿਤ ਸੰਸਥਾ &ldquoਕਵੋਂਗ ਵਾਈ ਸਿਊ ਪੇਕ ਸਾਨ ਥੇਂਗ&rdquo ਦੇ ਰੱਖ-ਰਖਾਅ ਵਿਭਾਗ ਦਾ ਮੁਖੀ ਸੀ, ਜਦਕਿ ਮੁੱਥੂ &ldquoਖਖੜ ਕੰਸਟ੍ਰਕਸ਼ਨ&rdquo ਕੰਪਨੀ ਦਾ ਡਾਇਰੈਕਟਰ ਸੀ। ਦੋਨਾਂ ਨੇ ਗਠਜੋੜ ਕਰਕੇ ਟੈਂਡਰ ਮੁੱਥੂ ਦੀ ਕੰਪਨੀ ਨੂੰ ਦਿਵਾਏ ਅਤੇ ਫਿਰ ਉਹ ਕੰਮ ਚਿੰਗ ਦੀ ਆਪਣੀ ਕੰਪਨੀ ਨੂੰ ਸਬ-ਕੰਟਰੈਕਟ ਕਰ ਦਿੱਤਾ।
ਇਹ ਸਾਰਾ ਲੈਣ-ਦੇਣ ਸੰਸਥਾ ਦੀ ਪ੍ਰਬੰਧਕੀ ਕਮੇਟੀ ਤੋਂ ਛੁਪਾ ਕੇ ਕੀਤਾ ਗਿਆ ਅਤੇ ਗਲਤ ਤਰੀਕੇ ਨਾਲ ਲਗਭਗ 1.66 ਮਿਲੀਅਨ ਸਿੰਗਾਪੁਰ ਡਾਲਰ ਦੀ ਭੁਗਤਾਨੀ ਮਨਜ਼ੂਰ ਕਰਵਾ ਲਈ ਗਈ।
ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਦੀ ਜਾਂਚ ਤੋਂ ਬਾਅਦ ਦੋਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ ਲਈ ਪ੍ਰੀ-ਟ੍ਰਾਇਲ ਕਾਨਫਰੰਸ 21 ਮਈ ਨੂੰ ਹੋਵੇਗੀ।
ਸਿੰਗਾਪੁਰ ਦੇ ਕਾਨੂੰਨ ਅਨੁਸਾਰ, ਦੋਸ਼ ਸਾਬਤ ਹੋਣ ''ਤੇ ਦੋਨਾਂ ਨੂੰ 10 ਸਾਲ ਤੱਕ ਦੀ ਕੈਦ ਅਤੇ ਭਾਰੀ ਜੁਰਮਾਨਾ ਹੋ ਸਕਦਾ ਹੈ।