ਇਟਲੀ ਚ’ ਭਾਰਤੀ ਭਾਈਚਾਰੇ ਦੇ ਬੱਚੇ ਆਏ ਦਿਨ ਗੱਡ ਰਹੇ ਨੇ ਕਾਮਯਾਬੀ ਦੇ ਝੰਡੇ, ਪੰਜਾਬ ਦੇ ਹੁਸ਼ਿਆਰਪੁਰ ਨਾਲ ਸਬੰਧਿਤ ਅਪ੍ਰੀਲੀਆ ਨਿਵਾਸੀ ਪੰਜਾਬੀ ਨੌਜਵਾਨ ਮਨਵੀਰ ਸਿੰਘ ਪੜ੍ਹਾਈ ਤੇ ਟਰੇਨਿੰਗ ਪੂਰੀ ਕਰਕੇ ਚਲਾ ਰਿਹਾ ਹੈ ਟਰੇਨ ਇਟਾਲੀਆ

 
ਰੋਮ ਇਟਲੀ 17 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) ਵਿੱਦਿਆ ਇੱਕ ਅਨਮੋਲ ਰਤਨ ਹੈ ਜਿਸ ਨੂੰ ਇਸ ਨੂੰ ਇਹ ਹਾਸਲ ਹੋ ਜਾਵੇ ਉਹ ਇੱਕ ਨਾ ਇੱਕ ਕਾਮਯਾਬੀ ਦੀ ਪੌੜੀ ਚੜ੍ਹ ਹੀ ਜਾਂਦਾ ਹੈ ਇਟਲੀ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵੱਲੋਂ ਆਏ ਦਿਨ ਵਿੱਦਿਆ ਵਿੱਚ ਮੱਲਾਂ ਮਾਰ ਕੇ ਇਤਿਹਾਸ ਰਚਣ ਵਿੱਚ ਮੋਹਰੀ ਸਥਾਨ ਹਾਸਿਲ ਕਰ ਰਹੇ । ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੰਧਾਲਾ ਜੱਟਾ ਨਾਲ ਸਬੰਧਤ ਨੌਜਵਾਨ ਇਟਲੀ ਦਾ ਜੰਮਪਲ ਮਨਵੀਰ ਸਿੰਘ ਧਾਲੀਵਾਲ ਜੋ ਕਿ ਇਟਲੀ ਦੀ ਰਾਜਧਾਨੀ ਰੋਮ ਦੇ ਨਜ਼ਦੀਕ ਪੈਦਾ ਅਪ੍ਰੀਲੀਆ ਸ਼ਹਿਰ ਕਸਬਾ &ldquo ਕੰਪੋਂ ਦੀ ਕਾਰਨੇ &ldquoਵਿੱਚ ਅਪਣੇ ਮਾਪਿਆਂ ਨਾਲ ਰਹਿੰਦਾ ਹੈ । ਮਾਤਾ ਗੁਰਸ਼ਰਨ ਕੌਰ ਧਾਲੀਵਾਲ (ਗਰੇਵਾਲ) ਤੇ ਪਿਤਾ ਸੁਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਨਵੀਰ ਸਿੰਘ ਨੇ ਮੁਢਲੀ ਸਿੱਖਿਆ ਲੋਕਲ ਸ਼ਹਿਰ ਤੇ ਟੈਲੀਕੌਮਨੀਕੈਸ਼ਨ ਦਾ ਡਿਪਲੋਮਾ ਅਪ੍ਰੀਲੀਆ ਸ਼ਹਿਰ ਤੋ ਹਾਸਿਲ ਕੀਤਾ ਤੇ ਉਸ ਉਪਰੰਤ ਟ੍ਰੇਨ ਇਟਾਲੀਆ ਵਿੱਚ ਟਰੇਨ ਦੀ ਕੌਚਿੰਗ ਹਾਸਲ ਕਰਕੇ ਸਾਲ 2021 ਵਿੱਚ ਟਰੇਨਿੰਗ ਪ੍ਰਾਪਤ ਕਰਕੇ ਟਰੇਨ ਇਟਾਲੀਆ ਵਿੱਚ ਨੌਕਰੀ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਮਨਵੀਰ ਹਜੇ ਮਿਡਲ ਕਲਾਸ ਵਿੱਚ ਪੜ੍ਹਾਈ ਕਰ ਰਿਹਾ ਸੀ ਅਸੀ ਇਸ ਨੂੰ ਪੁੱਛਿਆ ਕਿ ਮੁੱਢਲੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਕਿਹੜਾ ਰਸਤਾ ਚੁਣਨਾ ਹੈ ਕਿਉਂਕਿ ਮੇਰਾ ਇੱਕੋ ਇੱਕ ਸੁਪਨਾ ਸੀ ਜਦੋ ਸੰਨ 1985 ਵਿੱਚ ਮੈਂ ਇਟਲੀ ਆਇਆ ਮੈ ਤੇ ਮੇਰੇ ਸਾਥੀਆਂ ਵਲੋਂ ਬਹੁਤ ਹੀ ਸਖਤ ਮਿਹਨਤ ਕੀਤੀ ਸੀ ਤੇ ਮੈ ਸੋਚਦਾ ਹੁੰਦਾ ਸੀ ਕਿ ਅਪਣੇ ਬੱਚਿਆਂ ਨੂੰ ਮੈਂ ਇਨ੍ਹਾਂ ਕੰਮਾਂ ਤੋਂ ਦੂਰ ਰੱਖਣਾ ਹੈ ਜਿਹੜੇ ਮੈਂ ਇਟਲੀ ਆ ਕੇ ਕੀਤੇ ਜਿਵੇ ਖੇਤੀ ਬਾੜੀ ਆਦਿ । ਕਿਉਂਕਿ ਇਸ ਦੇਸ਼ ਦੀ ਮਾਤਰ ਭਾਸ਼ਾ ਸਾਡੇ ਭਾਰਤੀ ਭਾਸ਼ਾ ਤੋ ਬਹੁਤ ਹੀ ਵੱਖਰੀ ਸੀ । ਪਰ ਜਦੋਂ ਪੁੱਤਰ ਜਵਾਨ ਹੋਇਆ ਹੋਲੀ ਹੋਲੀ ਇਹ ਪੜਾਈ ਮੰਨ ਲਗਾਕੇ ਕਰਦਾ ਗਿਆ ਤੇ ਵਾਹਿਗੁਰੂ ਜੀ ਅਪਾਰ ਕਿਰਪਾ ਸਦਕਾ ਅੱਜ ਇਸ ਨੇ ਮੇਰਾ ਤੇ ਮੇਰੀ ਪਤਨੀ ਦਾ ਸੁਪਨਾ ਸਾਕਾਰ ਕਰ ਦਿੱਤਾ ਅੱਜ ਮਨਵੀਰ ਸਿੰਘ ਰੇਲਵੇ ਵਿਭਾਗ ਵਿੱਚ ਨੌਕਰੀ ਕਰ ਰਿਹਾ ਹੈ ਜੋ ਕਿ ਸਾਡੇ ਪਰਿਵਾਰ ਲਈ ਮਾਣ ਦੀ ਗੱਲ ਹੈ । ਦੂਜੇ ਪਾਸੇ ਮਨਵੀਰ ਸਿੰਘ ਨੇ ਕਿਹਾ ਕਿ ਮੈ ਜੋ ਵੀ ਹਾਂ ਅਪਣੇ ਮਾਪਿਆਂ ਦੀ ਬਦੌਲਤ ਹਾਂ ਕਿ ਇਨ੍ਹਾਂ ਨੇ ਮੈਨੂੰ ਬਹੁਤ ਹੌਂਸਲਾ ਦਿੱਤਾ ਕਿ ਅਸੀਂ ਤੈਨੂੰ ਇੱਕ ਦਿਨ ਕਾਮਯਾਬੀ ਦੇ ਰਾਹਾਂ ਤੇ ਤੁਰਦਿਆਂ ਦੇਖਣਾ ਹੈ । ਵਾਹਿਗੁਰੂ ਜੀ ਮਿਹਰ ਤੇ ਮੇਰੀ ਮਿਹਨਤ ਇੱਕ ਦਿਨ ਰੰਗ ਲਿਆਈ ਤੇ ਅੱਜ ਉਸ ਮੁਕਾਮ ਤੱਕ ਪਹੁੰਚ ਗਿਆ ਜੋ ਕਦੇ ਮੇਰਾ ਸੁਪਨਾ ਸੀ । ਮਨਵੀਰ ਨੇ ਕਿਹਾ ਕਿ ਹੁਣ ਮੈਂ ਰਾਜਧਾਨੀ ਰੋਮ ਸ਼ਹਿਰ ਤੋ ਇਟਲੀ ਦੇ ਵੱਖ ਵੱਖ-ਵੱਖ ਹਿੱਸਿਆਂ ਵਿੱਚ ਟਰੇਨ ਚਲਾ ਕੇ ਆਉਦਾ ਜਾਂਦਾ ਹਾਂ ਤੇ ਬਹੁਤ ਹੀ ਮਾਣ ਮਹਿਸੂਸ ਤੇ ਇਟਾਲੀਅਨ ਮੂਲ ਦੇ ਲੋਕ ਵੀ ਸਾਡੀ ਕਾਮਯਾਬੀ ਤੇ ਬਹੁਤ ਖੁਸ਼ ਹੁੰਦੇ ਹਨ । ਮਨਵੀਰ ਨੇ ਇਟਲੀ ਵਿੱਚ ਰਹਿਣ ਵਸੇਬਾ ਕਰ ਰਹੇ ਭਾਰਤੀ ਭਾਈਚਾਰੇ ਗੇ ਵਿਦਿਆਰਥੀਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਜਿੰਦਗੀ ਹਰ ਇੱਕ ਨੂੰ ਸਫਲ ਹੋਣ ਦਾ ਮੌਕਾ ਜ਼ਰੂਰ ਦਿੰਦੀ ਹੈ ਪਰ ਜਿਹੜਾ ਮੌਕਾ ਤੋ ਖੁੰਝ ਗਿਆ ਫਿਰ ਸਫਲਤਾ ਬਹੁਤ ਮੁਸ਼ਕਿਲ ਮਿਲਦੀ ਏ। ਭਾਰਤੀ ਭਾਈਚਾਰੇ ਦੇ ਮਾਪਿਆਂ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਅਪਣੇ ਬੱਚਿਆਂ ਨੂੰ ਯੂਨੀਵਰਸਿਟੀ ਤੱਕ ਪੜ੍ਹਾਈ ਜ਼ਰੂਰ ਕਰਵਾਓ ਕਿਉਂਕਿ ਬਿਨਾਂ ਪੜ੍ਹਾਈ ਇਟਲੀ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਸਿਰਫ਼ ਤੇ ਸਿਰਫ਼ ਡਿਪਲੋਮਾ ਜਾਂ ਡਿਗਰੀਆਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਉਨ੍ਹਾਂ ਕਿਹਾ ਮੈਂ ਰੋਮਾ ਟਰਮੀਨੀ ਤੇ ਹੁੰਦਾ ਹਾਂ ਮੈਂ ਅਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗਾ ਜੇਕਰ ਕਿਸੇ ਵੀ ਵਿਦਿਆਰਥੀ ਨੇ ਆਪਣੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਲੋੜ ਹੋਵੇ ਤਾਂ ਮੈਂ ਹਮੇਸ਼ਾ ਹੀ ਸਹਿਯੋਗ ਕਰਾਂਗਾ । ਦੱਸਣਯੋਗ ਹੈ ਕਿ ਇਟਲੀ ਵਿੱਚ ਆਏ ਦਿਨ ਜਿਵੇਂ ਭਾਰਤੀ ਭਾਈਚਾਰੇ ਦੇ ਬੱਚਿਆਂ ਵੱਲੋਂ ਤਰੱਕੀ ਦਾ ਰਸਤਾ ਅਪਣਾਇਆ ਜਾ ਰਿਹਾ ਹੈ ਹੁਣ ਉਹ ਦਿਨ ਜਦੋਂ ਭਵਿੱਖ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਦਾ ਬੋਲਬਾਲਾ ਹੋਵੇਗਾ। ਭਾਰਤੀ ਮੂਲ ਦੇ ਬੱਚਿਆਂ ਨੇ ਦੂਜੇ ਮੂਲ ਦੇ ਲੋਕਾਂ ਨੂੰ ਦੰਦਾਂ ਥੱਲੇ ਜੀਭ ਲੈਣ ਲਈ ਮਜਬੂਰ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀ ਭਾਰਤੀ ਦੂਤਾਵਾਸ ਰੋਮ ਤੇ ਐਸ.ਜੀ. ਪੀ.ਸੀ ਇਟਲੀ ਵੱਲੋਂ ਵਿਸਾਖੀ ਮੌਕੇ ਕਰਵਾਏ ਗਏ ਸਮਾਗਮ ਵਿੱਚ ਰਾਜਦੂਤ ਮੈਡਮ ਵਾਣੀ ਰਾਓ ਵੱਲੋਂ ਮਨਵੀਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ ਹੈ ।