ਗਵਰਨਰ ਬਣਿਆ ਤਾਂ ਵਿਸ਼ੇਸ਼ ਦਫਤਰ ਖੋਲਿਆ ਜਾਵੇਗਾ- ਡਾ ਨੀਰਵ ਸ਼ਾਹ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਡਾਕਟਰ ਨੀਰਵ ਸ਼ਾਹ ਨੇ ਅਗੁਸਟਾ ਵਿੱਚ ਐਲਾਨ ਕੀਤਾ ਹੈ ਕਿ ਜੇਕਰ ਉਹ ਮੇਨੀ ਦਾ ਗਵਰਨਰ ਚੁਣਿਆ ਗਿਆ ਤਾਂ ਉਸ ਦੀ ਯੋਜਨਾ ਪਬਲਿਕ ਇਨਗੇਜਮੈਂਟ ਐਂਡ ਟਰਾਂਸਪੇਰੈਂਸੀ ਦਫਤਰ ਖੋਲਣ ਦੀ ਹੈ । ਉਨਾਂ ਨੇ ਇਹ ਐਲਾਨ ਟਾਊਨ ਹਾਲ ਵਿੱਚ ਇਕ ਸਮਾਗਮ ਦੌਰਾਨ ਕਰਦਿਆਂ ਕਿਹਾ ਕਿ ਜਨਤਿਕ ਮੀਟਿੰਗਾਂ ਤੇ ਫੀਡਬੈਕ ਚੈਨਲ ਗਵਰਨਰ ਦਫਤਰ ਦਾ ਰਸਮੀ ਹਿੱਸਾ ਹੋਣਗੇ। ਪ੍ਰਸਤਾਵਿਤ ਦਫਤਰ ਰਾਜ ਭਰ ਵਿੱਚ ਟਾਊਨ ਹਾਲਾਂ ਨਾਲ ਤਾਲਮੇਲ ਕਰਨਗੇ, ਪ੍ਰਗਤੀ ਡੈਸ਼ਬੋਰਡ ਪ੍ਰਕਾਸ਼ਿਤ ਕਰਨਗੇ ਤੇ ਜਨਤਿਕ ਹੁੰਗਾਰੇ ਸਬੰਧੀ ਪ੍ਰਣਾਲੀ ਉਪਰ ਨਜਰ ਰੱਖਣਗੇ। ਸ਼ਾਹ ਨੇ ਕਿਹਾ ਕਿ ਇਸ ਯੋਜਨਾ ਦਾ ਮੰਤਵ ਜਵਾਬਦੇਹੀ ਵਧਾਉਣਾ ਤੇ ਸਰਕਾਰ ਵਿੱਚ ਲੋਕਾਂ ਦੇ ਭਰੋਸੇ ਨੂੰ ਮਜਬੂਤ ਕਰਨਾ ਹੈ। ਉਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਵੀ ਅਗਵਾਈ ਨਹੀਂ ਰੁਕੇਗੀ। ਸ਼ਾਹ ਨੇ ਕਿਹਾ ਕਿ ਜੇਕਰ ਤੁਸੀਂ ਲੋਕਾਂ ਨਾਲ ਭਰੋਸਾ ਕਰਨ ਦਾ ਵਾਅਦਾ ਕਰਦੇ ਹੋ
ਤਾਂ ਤੁਹਾਨੂੰ ਇਸ ਉਪਰ ਨਿਰੰਤਰ ਖਰਾ ਉਤਰਨਾ ਪਵੇਗਾ ਤੇ ਮੁਸ਼ਕਿਲ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹਿਣਾ ਪਵੇਗਾ।