ਆਖਿਰ ਖੁਲ੍ਹ ਗਿਆ ਹੋਰਮੁਜ਼ ਸਟ੍ਰੇਟ, ਈਰਾਨ ਨੇ ਕੀਤਾ ਵੱਡਾ ਐਲਾਨ, ਟਰੰਪ ਨੇ ਕਿਹਾ- ‘ਥੈਂਕਿਊ’

ਪੱਛਮੀ ਏਸ਼ੀਆ ਵਿੱਚ 48 ਦਿਨਾਂ ਤੋਂ ਚੱਲ ਰਹੇ ਭੂ-ਰਾਜਨੀਤਿਕ ਤਣਾਅ ਅਤੇ ਅਨਿਸ਼ਚਿਤਤਾ ਤੋਂ ਬਾਅਦ ਅਖੀਰ ਹੋਰਮੁਜ਼ ਜਲਡਮਰੂ ਬਾਰੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਈਰਾਨ ਨੇ ਐਲਾਨ ਕੀਤਾ ਹੈ ਕਿ ਇਹ ਰਣਨੀਤਕ ਸਮੁੰਦਰੀ ਰਸਤਾ ਹੁਣ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੁੱਲ੍ਹਾ ਰਹੇਗਾ ਅਤੇ ਆਵਾਜਾਈ ਦੀ ਪੂਰੀ ਆਜ਼ਾਦੀ ਦਿੱਤੀ ਜਾਵੇਗੀ। ਇਹ ਕਦਮ ਲੇਬਨਾਨ ਵਿੱਚ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਆਇਆ ਹੈ।
ਈਰਾਨੀ ਵਿਦੇਸ਼ ਮੰਤਰੀ ਸਯਦ ਅੱਬਾਸ ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) &lsquoਤੇ ਕਿਹਾ ਕਿ ਲੇਬਨਾਨ ਵਿੱਚ ਜੰਗਬੰਦੀ ਸਮਝੌਤੇ ਮੁਤਾਬਕ ਹੋਰਮੁਜ਼ ਜਲਡਮਰੂ ਸਾਰੇ ਵਪਾਰਕ ਜਹਾਜ਼ਾਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ। ਵਿਦੇਸ਼ ਮੰਤਰੀ ਮੁਤਾਬਕ ਇਹ ਫੈਸਲਾ ਜੰਗਬੰਦੀ ਦੀ ਮਿਆਦ ਦੇ ਬਾਕੀ ਸਮੇਂ ਲਈ ਲਾਗੂ ਰਹੇਗਾ ਅਤੇ ਪਹਿਲਾਂ ਤੋਂ ਐਲਾਨੇ ਗਏ ਤਾਲਮੇਲ ਵਾਲੇ ਰਸਤੇ ਦੇ ਤਹਿਤ ਸਾਰੇ ਵਪਾਰ ਜਹਾਜ਼ਾਂ ਨੂੰ ਲੰਘਣ ਦੀ ਇਜਾਜਤ ਦਿੱਤੀ ਜਾਏਗੀ। ਇਹ ਰਸਤਾ ਈਰਾਨ ਦੇ ਪੋਰਟਸ ਐਂਡ ਮੈਰੀਟਾਈਮ ਆਰਗਨਾਈਜੇਸ਼ਨ ਵੱਲੋ ਤੈਅ ਕੀਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ &lsquoਤੇ ਫੈਸਲੇ &lsquoਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ, &ldquoਈਰਾਨ ਨੇ ਹੁਣੇ ਐਲਾਨ ਕੀਤਾ ਹੈ ਕਿ ਹੋਰਮੁਜ਼ ਜਲਡਮਰੂ ਪੂਰੀ ਤਰ੍ਹਾਂ ਖੁੱਲ੍ਹਾ ਹੈ ਅਤੇ ਪੂਰੀ ਆਵਾਜਾਈ ਲਈ ਤਿਆਰ ਹੈ। ਧੰਨਵਾਦ!&rdquo