ਬ੍ਰਿਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ (ਬੀ ਬੀ ਸੀ) ਵੱਲੋਂ 2000 ਨੌਕਰੀਆਂ ’ਚ ਕਟੌਤੀ ਦੀ ਤਿਆਰੀ

ਬ੍ਰਿਟਿਸ਼ ਬਰੌਡਕਾਸਟਿੰਗ ਕਾਰਪੋਰੇਸ਼ਨ (ਬੀ ਬੀ ਸੀ) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਅਗਲੇ ਦੋ ਸਾਲਾਂ ਵਿੱਚ 2000 ਨੌਕਰੀਆਂ &rsquoਚ ਕਟੌਤੀ ਦੀ ਯੋਜਨਾ ਹੈ ਤਾਂ ਕਿ 50 ਕਰੋੜ ਪੌਂਡ (67.7 ਕਰੋੜ ਡਾਲਰ) ਦੇ ਸਾਲਾਨਾ ਬਜਟ ਦਾ 10 ਫ਼ੀਸਦ ਬਚਾਇਆ ਜਾ ਸਕੇ। ਯੂ ਕੇ ਦੇ ਕੌਮੀ ਬਰੌਡਕਾਸਟਰ ਨੇ ਕਟੌਤੀ ਦਾ ਐਲਾਨ ਸਟਾਫ਼ ਨਾਲ ਗੱਲਬਾਤ ਮਗਰੋਂ ਕੀਤਾ ਹੈ। ਪਿਛਲੇ ਇਕ ਦਹਾਕੇ ਤੋਂ ਵੀ ਵੱਧ ਸਮੇਂ &rsquoਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੈ।

ਅੰਤਰਿਮ ਡਾਇਰੈਕਟਰ ਜਨਰਲ ਰੋਡਰੀ ਟੈਲਫਨ ਡੈਵਿਸ ਨੇ ਸਟਾਫ ਨੂੰ ਭੇਜੀ ਈਮੇਲ &rsquoਚ ਕਿਹਾ, &lsquo&lsquoਮੈਨੂੰ ਪਤਾ ਹੈ ਕਿ ਇਸ ਫ਼ੈਸਲੇ ਨਾਲ ਸੱਚਮੁੱਚ ਬੇਯਕੀਨੀ ਦਾ ਮਾਹੌਲ ਬਣੇਗਾ, ਪਰ ਅਸੀਂ ਇਸ ਚੁਣੌਤੀ ਬਾਰੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਸੀ।&rsquo&rsquo ਡੈਵਿਸ ਨੇ ਕਿਹਾ ਕਿ ਇਹ ਕਟੌਤੀਆਂ ਮਹਿੰਗਾਈ, ਲਾਇਸੈਂਸ ਫੀਸ ਅਤੇ ਵਪਾਰਕ ਆਮਦਨ ਦੇ ਦਬਾਅ ਅਤੇ ਅਸ਼ਾਂਤ ਆਲਮੀ ਅਰਥਚਾਰੇ ਕਾਰਨ ਹੋਈਆਂ ਹਨ। ਬੀ ਬੀ ਸੀ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਉਸ ਨੂੰ &lsquoਵੱਡੇ ਵਿੱਤੀ ਦਬਾਅ&rsquo ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਅਤੇ ਉਹ 2029 ਤੱਕ ਆਪਣੇ ਬਜਟ ਦਾ 10ਵਾਂ ਹਿੱਸਾ ਘਟਾਉਣ ਬਾਰੇ ਵਿਚਾਰ ਕਰ ਰਿਹਾ ਹੈ। ਨੌਕਰੀਆਂ &rsquoਚ ਵੱਡੀ ਕਟੌਤੀ 1 ਅਪਰੈਲ 2027 ਤੋਂ ਸ਼ੁਰੂ ਹੋਣ ਵਾਲੇ ਅਗਲੇ ਮਾਲੀ ਸਾਲ ਤੋਂ ਕੀਤੀ ਜਾਵੇਗੀ। ਇਹ ਫ਼ੈਸਲਾ ਅਜਿਹੇ ਮੌਕੇ ਲਿਆ ਗਿਆ ਹੈ ਜਦੋਂ ਗੂਗਲ ਦਾ ਸਾਬਕਾ ਕਾਰਜਕਾਰੀ ਮੈਟ ਬ੍ਰਿਟਿਨ ਅਗਲੇ ਮਹੀਨੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲ ਰਿਹਾ ਹੈ।