ਅੰਮ੍ਰਿਤਸਰ ਹਵਾਈ ਅੱਡੇ 'ਤੇ 6.27 ਕਰੋੜ ਰੁਪਏ ਦਾ ਗਾਂਜਾ ਬਰਾਮਦ

ਅੰਮ੍ਰਿਤਸਰ : ਅੰਮ੍ਰਿਤਸਰ ਕਸਟਮਜ਼ (ਪ੍ਰਿਵੈਂਟਿਵ) ਨੇ ਇਕ ਵਾਰ ਫਿਰ ਚੌਕਸੀ ਵਰਤਦਿਆਂ ਹਾਈਡਰੋਪੋਨਿਕ ਗਾਂਜਾ ਦੀ ਤਸਕਰੀ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਵਿਚ ਇਕ ਵਿਅਕਤੀ ਨੂੰ ਗਾਂਜਾ ਦੀ ਖੇਪ ਸਮੇਤ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਕਸਟਮਜ਼ ਦੇ ਬੁਲਾਰੇ ਅਨੁਸਾਰ, ਜਦੋਂ ਕੱਲ੍ਹ ਅੰਮ੍ਰਿਤਸਰ ਹਵਾਈ ਅੱਡੇ &rsquoਤੇ ਇਕ ਵਿਅਕਤੀ ਦੇ ਸਾਮਾਨ ਦੀ ਜਾਂਚ ਕੀਤੀ ਜਾ ਰਹੀ ਸੀ, ਤਾਂ ਉਸ ਕੋਲੋਂ 6.27 ਕਰੋੜ ਰੁਪਏ ਦਾ 6.270 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ।

ਮੁਲਜ਼ਮ ਬੈਂਕਾਕ ਤੋਂ ਸਿੰਗਾਪੁਰ ਰਾਹੀਂ ਉਡਾਣ ਰਾਹੀਂ ਹਵਾਈ ਅੱਡੇ &rsquoਤੇ ਆਇਆ ਸੀ। ਕਸਟਮ ਨਿਯਮਾਂ ਤਹਿਤ ਖੇਪ ਜ਼ਬਤ ਕਰ ਲਈ ਗਈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।

ਇਹ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ 7-8 ਤਰੀਕ ਨੂੰ ਵੀ ਇਸੇ ਤਰ੍ਹਾਂ ਬੈਂਕਾਕ ਤੋਂ ਆ ਰਹੇ ਇਕ ਵਿਅਕਤੀ ਨੂੰ 964 ਗ੍ਰਾਮ ਗਾਂਜੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੀ ਕੀਮਤ 96 ਲੱਖ ਰੁਪਏ ਹੈ।