ਗੌਤਮ ਅਡਾਨੀ ਫਿਰ ਬਣੇ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ

ਨਵੀਂ ਦਿੱਲੀ : ਕਾਰੋਬਾਰੀ ਜਗਤ ਵਿਚ ਇਕ ਵੱਡਾ ਉਲਟਫੇਰ ਕਰਦਿਆਂ, ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਇਕ ਵਾਰ ਫਿਰ ਰਿਲਾਇੰਸ ਇੰਡਸਟਰੀਜ਼ ਦੇ ਮੁਕੇਸ਼ ਅੰਬਾਨੀ ਨੂੰ ਪਿੱਛੇ ਛੱਡ ਕੇ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ ਦਾ ਖ਼ਿਤਾਬ ਹਾਸਲ ਕਰ ਲਿਆ ਹੈ।
ਤਾਜ਼ਾ ਰੀਪੋਰਟਾਂ ਅਨੁਸਾਰ, ਅਡਾਨੀ ਦੀ ਕੁਲ ਸੰਪਤੀ 92.6 ਅਰਬ ਡਾਲਰ ਤਕ ਪਹੁੰਚ ਗਈ ਹੈ, ਜਦਕਿ ਅੰਬਾਨੀ ਦੀ ਸੰਪਤੀ 90.8 ਅਰਬ ਡਾਲਰ ਦੱਸੀ ਜਾ ਰਹੀ ਹੈ। ਅਡਾਨੀ ਦੀ ਸੰਪਤੀ ਵਿਚ ਇਹ ਉਛਾਲ ਉਨ੍ਹਾਂ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਵਿਚ ਆਈ ਤੇਜ਼ੀ ਕਾਰਨ ਵੇਖਣ ਨੂੰ ਮਿਲਿਆ ਹੈ।
ਅਡਾਨੀ ਗਰੁੱਪ ਮੁਤਾਬਕ, &lsquo&lsquoਗੌਤਮ ਅਡਾਨੀ ਭਾਰਤ ਦੇ ਪਹਿਲੇ ਅਜਿਹੇ ਪਹਿਲੀ ਪੀੜ੍ਹੀ ਦੇ ਉੱਦਮੀ ਹਨ, ਜਿਨ੍ਹਾਂ ਨੇ 200 ਅਰਬ ਡਾਲਰ ਤੋਂ ਵੱਧ ਮਾਰਕੀਟ ਕੈਪ ਵਾਲਾ ਕਾਰੋਬਾਰੀ ਸਾਮਰਾਜ ਖੜਾ ਕੀਤਾ ਹੈ।&rsquo&rsquo
ਪਿਛਲੇ ਕੁੱਝ ਸਾਲਾਂ ਵਿਚ ਦੋਹਾਂ ਦਿੱਗਜਾਂ ਵਿਚਕਾਰ ਨੰਬਰ ਇਕ ਦੀ ਜੰਗ ਦਿਲਚਸਪ ਰਹੀ ਹੈ। ਲੇਖ ਅਨੁਸਾਰ, &lsquo&lsquoਹਿੰਡਨਬਰਗ ਦੀ ਰੀਪੋਰਟ ਤੋਂ ਬਾਅਦ ਅਡਾਨੀ ਗਰੁੱਪ ਨੂੰ ਮਾਰਕੀਟ ਕੀਮਤ ਵਿਚ 100 ਅਰਬ ਡਾਲਰ ਦਾ ਨੁਕਸਾਨ ਹੋਇਆ ਸੀ, ਜਿਸ ਕਾਰਨ ਅੰਬਾਨੀ ਮੁੜ ਸਿਖਰ ਉਤੇ ਪਹੁੰਚ ਗਏ ਸਨ।&lsquo&lsquo ਹਾਲਾਂਕਿ, ਊਰਜਾ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵਿਸਥਾਰ ਕਾਰਨ ਅਡਾਨੀ ਨੇ ਮੁੜ ਵਾਪਸੀ ਕੀਤੀ ਹੈ।