328 ਲਾਪਤਾ ਸਰੂਪ ਮਾਮਲਾ: ਮੁੱਖ ਮੁਲਜ਼ਮ ਨੂੰ ਮਿਲੀ ਜ਼ਮਾਨਤ, ਪੁਲੀਸ ਚਾਰਜਸ਼ੀਟ ਦਾਖ਼ਲ ਕਰਨ ਵਿੱਚ ਰਹੀ ਅਸਫ਼ਲ

328 ਲਾਪਤਾ ਪਾਵਨ ਸਰੂਪਾਂ ਦੇ ਸੰਵੇਦਨਸ਼ੀਲ ਮਾਮਲੇ ਵਿੱਚ ਅੰਮ੍ਰਿਤਸਰ ਦੀ ਇੱਕ ਸਥਾਨਕ ਅਦਾਲਤ ਨੇ ਮੁੱਖ ਮੁਲਜ਼ਮ ਕਮਲਜੀਤ ਸਿੰਘ ਉਰਫ਼ ਕੰਵਲਜੀਤ ਸਿੰਘ ਨੂੰ ਡਿਫਾਲਟ ਜ਼ਮਾਨਤ ਦੇ ਦਿੱਤੀ ਹੈ, ਕਿਉਂਕਿ ਪੁਲੀਸ ਨਿਰਧਾਰਤ ਸਮੇਂ ਦੇ ਅੰਦਰ ਚਾਰਜਸ਼ੀਟ ਦਾਖ਼ਲ ਕਰਨ ਵਿੱਚ ਅਸਫ਼ਲ ਰਹੀ।

ਇਹ ਹੁਕਮ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਨਾਲ ਸਬੰਧਤ ਐੱਫ ਆਈ ਆਰ ਵਿੱਚ ਸੁਣਾਇਆ ਗਿਆ, ਜੋ ਕਿ 7 ਦਸੰਬਰ, 2025 ਨੂੰ ਪੁਲੀਸ ਸਟੇਸ਼ਨ ਸੀ ਡਿਵੀਜ਼ਨ ਵਿਖੇ ਦਰਜ ਕੀਤੀ ਗਈ ਸੀ। ਇਸ ਕੇਸ ਵਿੱਚ ਆਈ ਪੀ ਸੀ ਦੀਆਂ ਧਾਰਾਵਾਂ 295, 295-ਏ, 409, 465, 120-ਬੀ ਦੇ ਨਾਲ-ਨਾਲ 408, 466, 467, 468, 471 ਅਤੇ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ, 2008 ਦੀਆਂ ਵਾਧੂ ਧਾਰਾਵਾਂ ਸਮੇਤ ਗੰਭੀਰ ਦੋਸ਼ ਸ਼ਾਮਲ ਹਨ।