ਇਰਾਨ ਨੇ ਹਰਮੁਜ਼ ਜਲ ਮਾਰਗ ਖੋਲ੍ਹਿਆ, ਟਰੰਪ ਨਾਕਾਬੰਦੀ ਲਈ ਬਜ਼ਿੱਦ

ਇਰਾਨ ਨੇ ਰਣਨੀਤਕ ਪੱਖੋਂ ਅਹਿਮ ਹਰਮੁਜ਼ ਜਲ ਮਾਰਗ ਸਾਰੇ ਵਪਾਰਕ ਬੇੜਿਆਂ ਲਈ ਖੋਲ੍ਹ ਦਿੱਤਾ ਹੈ ਅਤੇ ਕਿਹਾ ਕਿ ਲੈਬਨਾਨ-ਇਜ਼ਰਾਈਲ ਦਰਮਿਆਨ ਦਸ ਦਿਨਾ ਜੰਗਬੰਦੀ ਦੀ ਬਾਕੀ ਰਹਿੰਦੀ ਮਿਆਦ ਤੱਕ ਜਲ ਮਾਰਗ ਖੁੱਲ੍ਹਾ ਰਹੇਗਾ। ਇਸ ਫ਼ੈਸਲੇ ਨਾਲ ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਸ਼ਾਂਤੀ ਵਾਰਤਾ ਨੂੰ ਹੁਲਾਰਾ ਮਿਲਣ ਅਤੇ ਜੰਗਬੰਦੀ ਦੀ ਮਿਆਦ ਵਧਣ ਦੇ ਆਸਾਰ ਹਨ ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹਰਮੁਜ਼ ਜਲ ਮਾਰਗ ਦੀ ਨਾਕਾਬੰਦੀ ਲਈ ਬਜ਼ਿੱਦ ਹਨ। ਦਹਿਸ਼ਤੀ ਸਮੂਹ ਹਿਜ਼ਬੁੱਲਾ ਵੱਲੋਂ ਲੈਬਨਾਨ-ਇਜ਼ਰਾਈਲ ਜੰਗਬੰਦੀ ਸਮਝੌਤੇ ਨੂੰ ਮਾਨਤਾ ਦੇਣ ਬਾਰੇ ਵੀ ਸ਼ਸ਼ੋਪੰਜ ਬਰਕਰਾਰ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਹਰਮੁਜ਼ ਜਲ ਮਾਰਗ ਖੋਲ੍ਹਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ, ਪਰ ਉਨ੍ਹਾਂ ਇਸ ਨੂੰ ਸਥਾਈ ਰੂਪ &rsquoਚ ਖੋਲ੍ਹਣ ਦੀ ਮੰਗ ਕੀਤੀ।
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਹਰਮੁਜ਼ ਜਲ ਮਾਰਗ ਖੋਲ੍ਹਣ ਦਾ ਐਲਾਨ ਅਜਿਹੇ ਮੌਕੇ ਕੀਤਾ ਹੈ ਜਦੋਂ ਇਕ ਦਿਨ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੈਬਨਾਨ ਤੇ ਇਜ਼ਰਾਈਲ ਵਿਚਾਲੇ ਦਸ ਦਿਨਾ ਜੰਗਬੰਦੀ ਦਾ ਐਲਾਨ ਕੀਤਾ ਸੀ। ਅਰਾਗ਼ਚੀ ਨੇ ਐਕਸ &rsquoਤੇ ਪੋਸਟ ਵਿੱਚ ਕਿਹਾ, &lsquo&lsquoਲੈਬਨਾਨ ਵਿੱਚ ਜੰਗਬੰਦੀ ਦੀ ਕੜੀ ਵਿੱਚ, ਜੰਗਬੰਦੀ ਦੇ ਬਾਕੀ ਸਮੇਂ ਲਈ ਹਰਮੁਜ਼ ਜਲ ਮਾਰਗ ਨੂੰ ਸਾਰੇ ਵਪਾਰਕ ਬੇੜਿਆਂ ਲਈ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਗਿਆ ਹੈ।&rsquo&rsquo ਉਨ੍ਹਾਂ ਕਿਹਾ ਕਿ ਬੇੜਿਆਂ ਨੂੰ ਇਰਾਨ ਦੀ ਬੰਦਰਗਾਹਾਂ ਤੇ ਸਮੁੰਦਰੀ ਆਵਾਜਾਈ ਬਾਰੇ ਸੰਸਥਾ ਵੱਲੋਂ &lsquoਪਹਿਲਾਂ ਐਲਾਨੇ ਤਾਲਮੇਲ ਵਾਲੇ ਰੂਟ&rsquo ਰਾਹੀਂ ਲੰਘਣਾ ਹੋਵੇਗਾ। ਉੱਧਰ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕੁਝ ਮਿੰਟਾਂ ਬਾਅਦ ਟਰੁੱਥ ਸੋਸ਼ਲ ਉੱਤੇ ਹਰਮੁਜ਼ ਜਲ ਮਾਰਗ ਖੋਲ੍ਹਣ ਬਾਰੇ ਐਲਾਨ ਕਰ ਦਿੱਤਾ। ਟਰੰਪ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਹਰਮੁਜ਼ ਜਲ ਮਾਰਗ &lsquoਪੂਰੀ ਤਰ੍ਹਾਂ ਖੁੱਲ੍ਹਾ ਹੈ ਅਤੇ ਕਾਰੋਬਾਰ ਲਈ ਤਿਆਰ ਹੈ&rsquo ਪਰ ਸ਼ਾਂਤੀ ਸਮਝੌਤਾ ਸਿਰੇ ਚੜ੍ਹਨ ਤੱਕ ਇਰਾਨ ਦੀ ਨਾਕਾਬੰਦੀ ਜਾਰੀ ਰਹੇਗੀ।