ਉੱਤਰੀ ਇਟਲੀ ਦੇ ਪਾਰਮਾ ਵਿਖੇ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

 ਪਾਰਮਾ 19 ਅਪ੍ਰੈਲ (ਗੁਰਸ਼ਰਨ ਸਿੰਘ ਸੋਨੀ) ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅੱਜ ਸਜਾਏ ਗਏ ਜਿਸ ਵਿੱਚ ਇਟਲੀ ਭਰਪੂਰ ਸੰਗਤਾਂ ਨੇ ਸ਼ਮੂਲੀਅਤ ਕੀਤੀ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਦੇ ਬੱਚਿਆਂ ਵੱਲੋਂ ਕੀਰਤਨ ਦੀ ਆਰੰਭਤਾ ਕੀਤੀ ਗਈ ਅਤੇ ਗ੍ਰੰਥੀ ਭਾਈ ਅਮਰਜੀਤ ਸਿੰਘ ਵੱਲੋਂ ਕੀਰਤਨ ਕੀਤਾ ਗਿਆ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਈ ਜੋ ਕਿ ਸ਼ਹਿਰ ਦੇ ਵਿੱਚੋਂ ਹੁੰਦਿਆਂ ਹੋਇਆ ਵਾਪਸੀਤ ਵਜੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਤੇ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਅਮਰਜੀਤ ਸਿੰਘ ਜੀ ਅਤੇ ਭਾਈ ਜਰਨੈਲ ਸਿੰਘ ਜੀ ਦੇ ਕੀਰਤਨੀ ਜਥੇ ਵੱਲੋਂ ਹਾਜ਼ਰੀ ਭਰੀ ਗਈ ਗਤਕਾ ਅਕੈਡਮੀਆਂ ਵੱਲੋਂ ਗਤਕੇ ਦੇ ਜੋਹਰ ਦਿਖਾਏ ਗਏ ਭਾਈ ਮਣੀ ਸਿੰਘ ਜੀ ਦਸਤਾਰ ਲਹਿਰ ਵੱਲੋਂ ਸੰਗਤਾਂ ਦੇ ਦਸਤਾਰਾਂ ਸਜਾਈਆਂ ਗਈਆਂ ਅਤੇ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਬੱਲੂ ਇਟਾਲੀਆ ਵਿੱਚ ਕਿਤਾਬਾਂ ਮੁਫਤ ਵੰਡੀਆਂ ਗਈਆਂ ਅਤੇ ਪੰਜਾਬੀ ਲਿਟਰੇਚਰ ਅਤੇ ਕਕਾਰਾਂ ਦਾ ਫਰੀ ਲੰਗਰ ਲਗਾਇਆ ਗਿਆ ਗੁਰੂ ਕੇ ਲੰਗਰ ਪੰਗਤਾਂ ਵਿੱਚ ਵਰਤਾਏ ਗਏ ਅਤੇ ਵੱਖ-ਵੱਖ ਹੋਰ ਵੀ ਲੰਗਰ ਲਗਾਏ ਗਏ ਸਾਰਾ ਨਗਰ ਕੀਰਤਨ ਕਤੂਰਾ ਸਿੱਖ ਉੱਪਰਯਬ ਰਾਹੀ ਲਾਈਵ ਦਿਖਾਇਆ ਗਿਆ ਆਏ ਹੋਈਆਂ ਪ੍ਰਬੰਧਕ ਕਮੇਟੀਆਂ ਸੰਸਥਾਵਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤੇ ਗਏ ਲੰਗਰ ਵਾਲੇ ਸੇਵਾਦਾਰਾਂ ਦੇ ਵੀ ਵਿਸ਼ੇਸ਼ ਸਨਮਾਨ ਕੀਤੇ ਗਏ ਵੱਖ ਵੱਖ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ