ਅਮਰੀਕੀ ਨੇਵੀ ਨੇ ਇਰਾਨੀ ਜਹਾਜ਼ ਕਬਜ਼ੇ ‘ਚ ਲਿਆ

ਤਹਿਰਾਨ : ਅਮਰੀਕੀ ਨੇਵੀ ਵੱਲੋਂ ਇਰਾਨ ਦੇ ਝੰਡੇ ਵਾਲੇ ਇੱਕ ਕਾਰਗੋ ਜਹਾਜ਼ ਨੂੰ ਸਟਰੇਟ ਆਫ ਹੌਰਮੂਜ਼ ਨੇੜੇ ਕਬਜ਼ੇ ਵਿੱਚ ਲੈ ਲਏ ਜਾਣ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿਚਕਾਰ ਤਣਾਅ ਹੋਰ ਵਧ ਗਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਜਹਾਜ਼ ਨੇ ਨੌਸੈਨਾ ਵੱਲੋਂ ਲਾਏ ਗਏ ਨਾਕੇ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ। ਦੂਜੇ ਪਾਸੇ, ਇਰਾਨ ਨੇ ਇਸਨੂੰ &ldquoਦਾਦਾਗਿਰੀ&rdquoਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਇਸਦਾ ਜਵਾਬ ਜ਼ਰੂਰ ਦੇਵੇਗਾ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੱਸਿਆ ਕਿ ਨੇਵੀ ਦੇ ਜਹਾਜ਼ ਨੇ ਕਈ ਘੰਟਿਆਂ ਤੱਕ ਚੇਤਾਵਨੀ ਦਿੱਤੀ ਅਤੇ ਆਖ਼ਿਰਕਾਰ ਕਾਰਵਾਈ ਕਰਦਿਆਂ ਜਹਾਜ਼ ਨੂੰ ਰੋਕਿਆ ਗਿਆ। ਜਹਾਜ਼ ਹੁਣ ਅਮਰੀਕੀ ਮਰੀਨਜ਼ ਦੀ ਕਸਟਡੀ ਵਿੱਚ ਹੈ। ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਖ਼ਤਮ ਹੋਣ ਵਾਲੀ ਹੈ ਅਤੇ ਨਵੀਂ ਗੱਲਬਾਤਾ &lsquoਤੇ ਵੀ ਅਣਸ਼ਚਿਤਤਾ ਬਣੀ ਹੋਈ ਹੈ। ਇਰਾਨੀ ਆਗੂਆਂ ਨੇ ਸੰਕੇਤ ਦਿੱਤਾ ਹੈ ਕਿ ਸੰਭਾਵੀ ਤੌਰ ਉੱਤੇ ਨਵੀਂ ਵਾਰਤਾ ਦਾ ਕੋਈ ਇਰਾਦਾ ਨਹੀਂ। ਇਸ ਤਣਾਅ ਕਾਰਨ ਵਿਸ਼ਵ ਬਾਜ਼ਾਰਾਂ &lsquoਚ ਤੇਲ ਦੀਆਂ ਕੀਮਤਾਂ ਫਿਰ ਵਧਣ ਲੱਗੀਆਂ ਹਨ, ਜਿਸ ਨਾਲ ਗਲੋਬਲ ਊਰਜਾ ਸੰਕਟ ਹੋਰ ਗੰਭੀਰ ਹੋ ਸਕਦਾ ਹੈ। ਮੌਜੂਦਾ ਹਾਲਾਤ ਵਿੱਚ ਦੋਵਾਂ ਪੱਖਾਂ ਵੱਲੋਂ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ, ਜਿਸ ਨਾਲ ਅਗਲੇ ਦਿਨਾਂ ਵਿੱਚ ਸਥਿਤੀ ਹੋਰ ਵੀ ਗੰਭੀਰ ਹੋਣ ਦੀ ਸੰਭਾਵਨਾ ਹੈ।