ਜਾਪਾਨ ਦੇ ਉੱਤਰੀ ਤੱਟ ’ਤੇ ਜ਼ੋਰਦਾਰ ਭੂਚਾਲ, ਸੁਨਾਮੀ ਦਾ ਅਲਰਟ ਜਾਰੀ

ਜਾਪਾਨ ਦੇ ਉੱਤਰ-ਪੂਰਬੀ ਤੱਟ &rsquoਤੇ ਸੋਮਵਾਰ ਦੁਪਹਿਰ ਨੂੰ 7.4 ਦੀ ਤੀਬਰਤਾ ਵਾਲਾ ਇੱਕ ਜ਼ਬਰਦਸਤ ਭੂਚਾਲ ਆਇਆ, ਜਿਸ ਤੋਂ ਬਾਅਦ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਹੈ। ਏਜੰਸੀ ਅਨੁਸਾਰ ਭੂਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਂਸਾਗਰ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ &rsquoਤੇ ਸੀ ਅਤੇ ਇਸ ਦੇ ਮੱਦੇਨਜ਼ਰ ਇਵਾਤੇ, ਅਓਮੋਰੀ ਅਤੇ ਹੋਕਾਈਡੋ ਪ੍ਰਾਂਤਾਂ ਵਿੱਚ 3 ਮੀਟਰ (ਲਗਪਗ 10 ਫੁੱਟ) ਤੱਕ ਉੱਚੀਆਂ ਸੁਨਾਮੀ ਲਹਿਰਾਂ ਉੱਠਣ ਦਾ ਖਦਸ਼ਾ ਜਤਾਇਆ ਗਿਆ ਹੈ।
ਜਾਪਾਨੀ ਤੀਬਰਤਾ ਪੈਮਾਨੇ &rsquoਤੇ ਇਸ ਭੂਚਾਲ ਦੀ ਮਾਰ &rsquoਅੱਪਰ 5&rsquo ਦਰਜ ਕੀਤੀ ਗਈ ਹੈ, ਜੋ ਇੰਨੀ ਸ਼ਕਤੀਸ਼ਾਲੀ ਮੰਨੀ ਜਾਂਦੀ ਹੈ ਕਿ ਲੋਕਾਂ ਲਈ ਚੱਲਣਾ-ਫਿਰਨਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਥਾਵਾਂ &rsquoਤੇ ਕੰਧਾਂ ਡਿੱਗਣ ਦੀਆਂ ਰਿਪੋਰਟਾਂ ਵੀ ਸਾਹਮਣੇ ਆ ਸਕਦੀਆਂ ਹਨ। ਫਿਲਹਾਲ ਪ੍ਰਸ਼ਾਸਨ ਨੇ ਤੱਟਵਰਤੀ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਉੱਚੀਆਂ ਥਾਵਾਂ &rsquoਤੇ ਜਾਣ ਦੀ ਅਪੀਲ ਕੀਤੀ ਹੈ।