ਫਰਾਂਸ ਨੇ ਐਲਨ ਮਸਕ ਨੂੰ ਪੁੱਛਗਿੱਛ ਲਈ ਸੱਦਿਆ, ਐਕਸ ’ਤੇ ਡੀਪਫੇਕ ਸਮੱਗਰੀ ਫੈਲਾਉਣ ਦੇ ਦੋਸ਼

ਪੈਰਿਸ- ਫਰਾਂਸ ਦੀਆਂ ਜਾਂਚ ਏਜੰਸੀਆਂ ਨੇ ਐਲਨ ਮਸਕ ਨੂੰ ਪੈਰਿਸ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ। ਇਹ ਮਾਮਲਾ ਉਨ੍ਹਾਂ ਦੀ ਕੰਪਨੀ ਐਕਸ &rsquoਤੇ ਚਾਈਲਡ ਅਬਿਊਜ਼ ਅਤੇ ਡੀਪਫੇਕ ਸਮੱਗਰੀ ਫੈਲਣ ਦੇ ਦੋਸ਼ਾਂ ਨਾਲ ਜੁੜਿਆ ਹੈ। ਇਹ ਜਾਂਚ ਜਨਵਰੀ 2025 ਵਿੱਚ ਸ਼ੁਰੂ ਹੋਈ ਸੀ ਅਤੇ ਸ਼ੁਰੂ ਵਿੱਚ ਐਕਸ ਦੇ ਐਲਗੋਰਿਦਮ ਦੁਆਰਾ ਫਰਾਂਸੀਸੀ ਰਾਜਨੀਤੀ &rsquoਤੇ ਅਸਰ ਪਾਉਣ ਦੇ ਸ਼ੱਕ ਸਨ।
ਬਾਅਦ ਵਿੱਚ ਜਾਂਚ ਦਾ ਦਾਇਰਾ ਵਧਾ ਕੇ ਐਕਸ ਦੇ ਏਆਈ ਚੈਟਬੋਟ &lsquoਗ੍ਰੋਕ&rsquo ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ &rsquoਤੇ ਮਹਿਲਾਵਾਂ ਅਤੇ ਬੱਚਿਆਂ ਦੀ ਇਤਰਾਜ਼ਯੋਗ ਤਸਵੀਰਾਂ ਬਣਾਉਣ ਦੇ ਦੋਸ਼ ਹਨ। ਇਸ ਕੇਸ ਵਿੱਚ ਸਾਬਕਾ ਸੀਈਓ ਲਿੰਡਾ ਯਾਕਾਰਿਨੋ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਕੰਪਨੀ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।