ਸਰਕਾਰੀ ਰਿਹਾਇਸ਼ ’ਤੇ ਗੋਲੀ ਲੱਗਣ ਕਾਰਨ ਪੰਜਾਬ ਦੇ ਡੀ ਐੱਸ ਪੀ ਦੀ ਮੌਤ

ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਵਿੱਚ ਸੇਵਾ ਨਿਭਾਅ ਰਹੇ ਡੀ ਐੱਸ ਪੀ ਯੋਗੇਸ਼ ਕੁਮਾਰ ਦੀ ਮੰਗਲਵਾਰ ਸਵੇਰੇ ਇੱਥੇ ਪੁਲੀਸ ਕੁਆਰਟਰ ਸਥਿਤ ਆਪਣੀ ਸਰਕਾਰੀ ਰਿਹਾਇਸ਼ 'ਤੇ ਗੋਲੀ ਲੱਗਣ ਕਾਰਨ ਮੌਤ ਹੋ ਗਈ। ਵੇਰਵਿਆਂ ਅਨੁਸਾਰ ਅਧਿਕਾਰੀਆਂ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ ਜਾਂ ਗੋਲੀ ਗਲਤੀ ਨਾਲ ਚੱਲੀ ਹੈ।

ਇਹ ਘਟਨਾ ਸਵੇਰੇ ਕਰੀਬ 7:30 ਵਜੇ ਵਾਪਰੀ ਜਦੋਂ ਅਧਿਕਾਰੀ ਆਪਣੀ ਪਤਨੀ, ਮਾਤਾ-ਪਿਤਾ, ਪੁੱਤਰ ਅਤੇ ਧੀ ਸਮੇਤ ਪਰਿਵਾਰਕ ਮੈਂਬਰਾਂ ਨਾਲ ਘਰ ਵਿੱਚ ਮੌਜੂਦ ਸੀ। ਉਨ੍ਹਾਂ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।