ਕੈਨੇਡਾ ਵਿੱਚ ਭਾਰਤੀ ਵਿਦਿਆਰਥੀ ਦੇ ਕਾਤਲ ਨੂੰ ਉਮਰ ਕੈਦ

 ਟੋਰਾਂਟੋ ਦੀ ਇੱਕ ਅਦਾਲਤ ਨੇ ਭਾਰਤੀ ਵਿਦਿਆਰਥੀ ਕਾਰਤਿਕ ਵਾਸੂਦੇਵ ਦੇ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਦੋਸ਼ੀ ਦੀ ਮਾਨਸਿਕ ਵਿਗਾੜ ਕਾਰਨ ਅਪਰਾਧਿਕ ਤੌਰ 'ਤੇ ਜ਼ਿੰਮੇਵਾਰ ਨਾ ਹੋਣ ਦੀ ਦਲੀਲ ਨੂੰ ਰੱਦ ਕਰ ਦਿੱਤਾ। ਇਹ ਜਾਣਕਾਰੀ ਪੀੜਤ ਪਰਿਵਾਰ ਨੇ ਮੰਗਲਵਾਰ ਨੂੰ ਦਿੱਤੀ।

'ਗਲੋਬਲ ਨਿਊਜ਼ ਟੋਰਾਂਟੋ' ਅਨੁਸਾਰ ਜਸਟਿਸ ਜੇਨ ਕੈਲੀ ਦੀ ਪ੍ਰਧਾਨਗੀ ਵਾਲੀ ਟੋਰਾਂਟੋ ਦੀ ਸੁਪੀਰੀਅਰ ਕੋਰਟ ਨੇ ਸੋਮਵਾਰ ਨੂੰ ਰਿਚਰਡ ਐਡਵਿਨ ਨੂੰ 7 ਅਪਰੈਲ ਅਤੇ 9 ਅਪਰੈਲ 2022 ਨੂੰ ਦੋ ਅਣਪਛਾਤੇ ਵਿਅਕਤੀਆਂ ਦੇ ਕਤਲ ਦੇ ਮਾਮਲੇ ਵਿੱਚ 'ਫਸਟ-ਡਿਗਰੀ ਮਰਡਰ' ਦੇ ਦੋ ਦੋਸ਼ਾਂ ਵਿੱਚ ਦੋਸ਼ੀ ਪਾਇਆ।