ਅਧਿਆਪਕ ਤੇ ਲੱਗੇ ਗੋਦ ਲਏ ਬੱਚੇ ਨਾਲ ਜ਼ਿਆਦਤੀ ਕਰਨ ਅਤੇ ਜਾਨੋ ਮਾਰਨ ਦੇ ਗੰਭੀਰ ਦੇ ਦੋਸ਼

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 13 ਮਹੀਨੇ ਦੇ ਛੋਟੇ ਬੱਚੇ ਦੀ ਮੌਤ ਦੇ ਮਾਮਲੇ &rsquoਚ ਉਸ ਨੂੰ ਗੋਦ ਲੈ ਰਹੇ ਅਧਿਆਪਕ &rsquoਤੇ ਹੱਤਿਆ ਅਤੇ ਜ਼ਿਆਦਤੀ ਦੇ ਗੰਭੀਰ ਦੋਸ਼ ਲੱਗੇ ਹਨ।
ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਜੇਮੀ ਵਾਰਲੇ ਨਾਂ ਦਾ 37 ਸਾਲਾ ਅਧਿਆਪਕ ਆਪਣੇ ਸਾਥੀ ਨਾਲ ਮਿਲ ਕੇ ਬੱਚੇ ਪ੍ਰੈਸਟਨ ਡੇਵੀ ਨੂੰ ਗੋਦ ਲਿਆ ਸੀ। ਦੋਸ਼ ਹੈ ਕਿ ਉਸ ਨੇ ਬੱਚੇ ਨਾਲ ਲਗਾਤਾਰ ਕੁੱਟ ਮਾਰ ਅਤੇ ਬੁਰਾ ਵਤੀਰਾ ਕੀਤਾ। ਇਥੋਂ ਤੱਕ ਕਿ ਉਸ ਨੇ ਬੱਚੇ ਦੀਆਂ ਗਲਤ ਤਸਵੀਰਾਂ ਅਤੇ ਵੀਡੀਓ ਵੀ ਬਣਾਈਆਂ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਵਾਰਲੇ ਨੇ ਇਕ ਸਾਥੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਉਸ ਨੂੰ ਬੱਚੇ ਬਾਰੇ ਡਰਾਉਣੇ ਖਿਆਲ ਆਉਂਦੇ ਹਨ, ਜਿਵੇਂ ਉਸ ਨੂੰ ਡੁੱਬੋਣ ਜਾਂ ਸਾਹ ਰੋਕਣ ਦੇ। ਹਾਲਾਂਕਿ ਉਸ ਨੇ ਕਿਹਾ ਸੀ ਕਿ ਉਹ ਇਹ ਨਹੀਂ ਕਰੇਗਾ।
ਮਾਮਲੇ &rsquoਚ ਦੱਸਿਆ ਗਿਆ ਕਿ ਬੱਚੇ ਦੀ ਮੌਤ ਸਾਹ ਰੁਕਣ ਕਾਰਨ ਹੋਈ, ਜੋ ਹੱਥ ਜਾਂ ਕਿਸੇ ਕਪੜੇ ਨਾਲ ਮੂੰਹ ਬੰਦ ਕਰਨ ਜਾਂ ਕਿਸੇ ਚੀਜ਼ ਨੂੰ ਮੂੰਹ ਵਿੱਚ ਪਾਉਣ ਨਾਲ ਹੋ ਸਕਦੀ ਹੈ। ਬੱਚੇ ਦੇ ਸਰੀਰ &rsquoਤੇ ਕਰੀਬ 40 ਸੱਟਾ ਦੇ ਨਿਸ਼ਾਨ ਮਿਲੇ, ਜਿਨ੍ਹਾਂ &rsquoਚ ਕਈ ਬਾਹਰੀ ਜਖ਼ਮ, ਹੱਡੀ ਟੁੱਟਣਾ ਅਤੇ ਅੰਦਰੂਨੀ ਚੋਟਾਂ ਵੀ ਸ਼ਾਮਲ ਹਨ। ਇਹ ਵੀ ਸਾਹਮਣੇ ਆਇਆ ਕਿ ਬੱਚੇ ਨੂੰ ਮੌਤ ਤੋਂ ਪਹਿਲਾਂ ਤਿੰਨ ਵਾਰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਨੂੰ ਸਾਹ ਲੈਣ ਵਿੱਚ ਦਿੱਕਤ, ਦੌਰੇ ਅਤੇ ਨੱਕ ਵਿੱਚੋਂ ਖੂਨ ਆਉਣ ਵਰਗੀਆਂ ਸਮੱਸਿਆਵਾਂ ਸਨ। ਇਸ ਮਾਮਲੇ ਵਿੱਚ ਵਾਰਲੇ ਦਾ ਸਾਥੀ ਜੌਨ ਮੈਕਗੋਵਨ-ਫ਼ਾਜ਼ਾਕਰਲੇ ਵੀ ਕਟਘਰੇ ਵਿੱਚ ਹੈ। ਉਸ &rsquoਤੇ ਦੋਸ਼ ਹੈ ਕਿ ਉਸ ਨੂੰ ਬੱਚੇ ਨਾਲ ਹੋ ਰਹੀ ਜ਼ਿਆਦਤੀ ਬਾਰੇ ਪਤਾ ਸੀ, ਪਰ ਉਸ ਨੇ ਕੋਈ ਕਦਮ ਨਹੀਂ ਚੁੱਕਿਆ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਵਾਰਲੇ ਨੇ ਬੱਚੇ ਨਾਲ ਹੋ ਰਹੀ ਜ਼ਿਆਦਤੀ ਦੀਆਂ ਵੀਡੀਓ ਆਪਣੇ ਫ਼ੋਨ &rsquoਚ ਰਿਕਾਰਡ ਕਰਕੇ ਆਪਣੇ ਸਾਥੀ ਨਾਲ ਸਾਂਝੀਆਂ ਕੀਤੀਆਂ।ਪ੍ਰੋਸਿਕਿਊਸ਼ਨ ਦਾ ਕਹਿਣਾ ਹੈ ਕਿ ਇਹ ਕੋਈ ਹਾਦਸਾ ਨਹੀਂ ਸੀ, ਸਗੋਂ ਸੋਚ ਸਮਝ ਕੇ ਕੀਤਾ ਗਿਆ ਜੁਰਮ ਸੀ। ਦੋਵੇਂ ਮੁਲਜ਼ਮਾਂ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ। ਮਾਮਲੇ ਦੀ ਸੁਣਵਾਈ ਜਾਰੀ ਹੈ।