ਆਸਟਰੇਲੀਆ ’ਚ ਮਹਿੰਗਾਈ ਦੀ ਮਾਰ: ਗੁਜ਼ਾਰੇ ਲਈ ਦੂਜੀ ਨੌਕਰੀ ਕਰਨ ਲਈ ਮਜਬੂਰ ਹੋਏ ਲੋਕ

ਆਸਟਰੇਲੀਆ ਵਿੱਚ ਵਧ ਰਹੀ ਮਹਿੰਗਾਈ ਨੇ ਆਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਲਗਭਗ 4 ਤੋਂ 5 ਫੀਸਦ ਦੇ ਆਸਪਾਸ ਰਹੀ, ਜਦੋਂਕਿ ਬੇਰੁਜ਼ਗਾਰੀ ਦਰ ਕਰੀਬ 4 ਫੀਸਦ ਹੈ। ਮਹਿੰਗਾਈ ਕਾਰਣ ਲੋਕ ਪੂਰਾ ਸਮਾਂ 40 ਘੰਟੇ ਹਫ਼ਤਾ ਭਰ ਕੰਮ ਕਰਨ ਦੇ ਬਾਵਜੂਦ ਆਪਣੀਆਂ ਲੋੜਾਂ ਪੂਰੀਆਂ ਨਹੀਂ ਕਰ ਪਾ ਰਹੇ ।

ਰਿਪੋਰਟਾਂ ਅਨੁਸਾਰ ਕਰੀਬ 6 ਤੋਂ 7 ਫੀਸਦ ਆਸਟਰੇਲੀਆਈ ਵਰਕਰ ਦੂਜੀ ਨੌਕਰੀ ਕਰ ਰਹੇ ਹਨ ਜਾਂ ਉਸ ਦੀ ਭਾਲ ਵਿੱਚ ਜਿੱਥੇ ਤਨਖਾਹ ਜ਼ਿਆਦਾ ਹੋਵੇ । ਘਰਾਂ ਦੇ ਕਿਰਾਏ ਵਿੱਚ 10 ਫੀਸਦ ਤੱਕ ਵਾਧਾ, ਬਿਜਲੀ ਅਤੇ ਖਾਣ-ਪੀਣ ਦੇ ਖਰਚਿਆਂ ਵਿੱਚ ਤੇਜ਼ੀ ਨਾਲ ਵਾਧਾ ਅਤੇ ਬਿਆਜ ਦਰਾਂ ਦੇ ਚੜ੍ਹਾਅ ਨੇ ਘਰੇਲੂ ਬਜਟ ਨੂੰ ਕਾਫ਼ੀ ਹਿਲਾ ਦਿੱਤਾ ਹੈ।