ਜਲੰਧਰ ਦੇ ਖਾਲਸਾ ਵੁਮੈਨ ਕਾਲਜ ‘ਚ ਹੋਵੇਗੀ ਮੌਕ ਡ੍ਰਿਲ, ਭਲਕੇ ਰਾਤ 8 ਵਜੇ ਹੋਵੇਗਾ ਬਲੈਕਆਊਟ

ਜਲੰਧਰ ਦੇ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਭਲਕੇ 24 ਅਪ੍ਰੈਲ ਨੂੰ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ। ਖਾਲਸਾ ਕਾਲਜ ਵਿਖੇ ਰਾਤ 8 ਵਜੇ ਬਲੈਕਆਊਟ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਇਹ ਮੌਕ ਡ੍ਰਿਲ ਐਮਰਜੈਂਸੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਜਾ ਰਹੀ ਹੈ। ਡੀਸੀ ਨੇ ਦੱਸਿਆ ਕਿ ਬਲੈਕਆਊਟ ਸਿਰਫ਼ ਖਾਲਸਾ ਕਾਲਜ ਕੈਂਪਸ ਵਿੱਚ ਹੀ ਕੀਤਾ ਜਾਵੇਗਾ ਅਤੇ ਪੂਰੇ ਜਲੰਧਰ ਵਿੱਚ ਕੋਈ ਬਲੈਕਆਊਟ ਨਹੀਂ ਹੋਵੇਗਾ।

ਡੀਸੀ ਨੇ ਕਿਹਾ ਕਿ ਇਹ ਡ੍ਰਿਲ ਇੱਕ ਮੌਕ ਡ੍ਰਿਲ ਹੈ, ਤਾਂਕਿ ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਹਮੇਸ਼ਾ ਆਪਣੀ ਤਿਆਰੀ ਰਹਿਣੀ ਚਾਹੀਦੀ ਹੈ, ਉਸੇ ਤਰਜ &lsquoਤੇ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ। ਉਹ ਵੀ ਸ਼ਹਿਰ ਵਿਚ ਨਹੀਂ, ਸਿਰਫ ਆਪਣਾ ਇੱਕ ਲਿਮਟਿਡ ਕੈਂਪਸ ਹੈ, ਸਪੇਸ ਅਸੀਂ ਆਇਡੈਂਟੀਫਾਈ ਕੀਤਾ ਹੈ। ਇਹ ਅਭਿਆਸ ਸਿਰਫ਼ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਹੀ ਕੀਤਾ ਜਾਵੇਗਾ। ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਜਾਂ ਕਿਸੇ ਹੋਰ ਪਿੰਡ ਵਿੱਚ ਅਜਿਹਾ ਕੋਈ ਅਭਿਆਸ ਨਹੀਂ ਕੀਤਾ ਜਾਵੇਗਾ, ਅਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਵੀ ਅਫਵਾਹ &lsquoਤੇ ਵਿਸ਼ਵਾਸ ਨਾ ਕਰੋ। ਸ਼ਹਿਰ ਜਾਂ ਪਿੰਡਾਂ ਵਿੱਚ ਕੋਈ ਬਲੈਕਆਊਟ ਨਹੀਂ ਹੋਵੇਗਾ।