ਪੰਜਾਬ ਪੁਲੀਸ ਨੇ ਕੇਂਦਰ ਨੂੰ ਪੱਤਰ ਲਿਖ ਕੇ ਵੈੱਬ ਸੀਰੀਜ਼ ਉੱਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

ਪੰਜਾਬ ਪੁਲੀਸ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਵੈੱਬ ਸੀਰੀਜ਼ &lsquoਲਾਰੈਂਸ ਆਫ਼ ਪੰਜਾਬ &rsquoਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਹੈ। ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਅਤੇ ਵਡੇਰੇ ਸਮਾਜਿਕ ਹਿੱਤਾਂ ਦੇ ਹਵਾਲੇ ਨਾਲ ਇਸ ਸੀਰੀਜ਼ ਦੀ ਪ੍ਰਚਾਰ ਸਮਗਰੀ ਨੂੰ ਓ ਟੀ ਟੀ ਪਲੇਟਫ਼ਾਰਮ &rsquoਤੇ ਬਲੌਕ ਕਰਨ ਲਈ ਪੱਤਰ ਲਿਖਿਆ ਹੈ। ਚੇਤੇ ਰਹੇ ਕਿ ਓ ਟੀ ਟੀ ਪਲੇਟਫ਼ਾਰਮ ਜ਼ੀ ਫਾਈਵ (ZEE5) &rsquoਤੇ 27 ਅਪਰੈਲ ਨੂੰ &lsquoਲਾਰੈਂਸ ਆਫ਼ ਪੰਜਾਬ&rsquo ਵੈੱਬ ਸੀਰੀਜ਼ ਰਿਲੀਜ਼ ਹੋ ਰਹੀ ਹੈ।
ਸਾਈਬਰ ਕ੍ਰਾਈਮ ਦੇ ਸਪੈਸ਼ਲ ਡੀਜੀਪੀ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਸ ਵੈੱਬ ਸੀਰੀਜ਼ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਅਪਰਾਧਿਕ ਵਾਰਦਾਤਾਂ ਨੂੰ ਦਿਖਾਇਆ ਜਾਣਾ ਹੈ। ਇਸ ਸੀਰੀਜ਼ ਵਿੱਚ ਇਹ ਵੀ ਦਿਖਾਇਆ ਜਾਵੇਗਾ ਕਿ ਕਿਵੇਂ ਉਹ (ਲਾਰੈਂਸ) ਇੱਕ ਵਿਦਿਆਰਥੀ ਆਗੂ ਤੋਂ ਅਪਰਾਧ ਦੀ ਦੁਨੀਆ ਦੇ ਸਿਖਰ ਤੱਕ ਪਹੁੰਚਿਆ।