ਬਰਤਾਨੀਆ ਵਿੱਚ ਸਿੱਖ ਮਹਿਲਾ ਨਾਲ ਜਬਰ-ਜਨਾਹ

ਬਰਤਾਨੀਆ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਬਰਮਿੰਘਮ ਕਰਾਊਨ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਇੱਕ ਸਿੱਖ ਮਹਿਲਾ ਨਾਲ ਉਸ ਦੇ ਘਰ ਵਿੱਚ ਵੜ ਕੇ ਹਿੰਸਕ ਜਬਰ-ਜਨਾਹ, ਲੁੱਟ-ਖੋਹ ਕਰਨ ਦਾ ਗੁਨਾਹ ਕਬੂਲ ਕਰ ਲਿਆ ਹੈ। 32 ਸਾਲਾ ਜੌਨ ਐਸ਼ਬੀ (John Ashby), ਜਿਸ ਦਾ ਕੋਈ ਪੱਕਾ ਟਿਕਾਣਾ ਨਹੀਂ ਹੈ, ਨੇ ਪਹਿਲਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਸੁਣਵਾਈ ਦੇ ਦੂਜੇ ਦਿਨ ਆਪਣਾ ਗੁਨਾਹ ਮੰਨ ਲਿਆ। ਇਹ ਘਟਨਾ ਅਕਤੂਬਰ 2025 ਵਿੱਚ ਵਾਲਸਾਲ (Walsall) ਵਿੱਚ ਵਾਪਰੀ ਸੀ। ਉਸ ਨੇ ਜਬਰ-ਜਨਾਹ, ਲੁੱਟ-ਖੋਹ, ਗਲਾ ਘੁੱਟਣ ਅਤੇ ਧਾਰਮਿਕ ਨਫ਼ਰਤ ਫੈਲਾਉਣ ਵਰਗੇ ਗੰਭੀਰ ਦੋਸ਼ ਕਬੂਲ ਕੀਤੇ ਹਨ।