ਅਮਰੀਕਾ ਦਾ ਦਾਅਵਾ ਸਮੁੰਦਰੀ ਘੇਰਾਬੰਦੀ ਕਾਰਨ ਇਰਾਨ ਨੂੰ ਰੋਜ਼ਾਨਾ ਝੱਲਣਾ ਪੈ ਰਿਹਾ 500 ਮਿਲੀਅਨ ਡਾਲਰ ਦਾ ਨੁਕਸਾਨ

ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਜਲ ਸੈਨਾ ਵੱਲੋਂ ਕੀਤੀ ਗਈ ਸਮੁੰਦਰੀ ਘੇਰਾਬੰਦੀ ਕਾਰਨ ਇਰਾਨ ਨੂੰ ਹਰ ਰੋਜ਼ ਲਗਪਗ 500 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਅਮਰੀਕਾ ਮੁਤਾਬਕ ਭਾਵੇਂ ਸਿੱਧੀ ਜੰਗ ਰੁਕ ਗਈ ਹੈ, ਪਰ ਇਰਾਨ ਉੱਤੇ ਆਰਥਿਕ ਸ਼ਿਕੰਜਾ ਲਗਾਤਾਰ ਕੱਸਿਆ ਜਾ ਰਿਹਾ ਹੈ। ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਵੇਂ ਫੌਜੀ ਹਮਲੇ ਰੁਕੇ ਹੋਏ ਹਨ, ਪਰ 'ਆਪਰੇਸ਼ਨ ਇਕਨਾਮਿਕ ਫਿਊਰੀ' (ਆਰਥਿਕ ਜੰਗ) ਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਘੇਰਾਬੰਦੀ ਨਾਲ ਇਰਾਨ ਦੀ ਆਰਥਿਕਤਾ ਦਾ ਗਲਾ ਘੁੱਟ ਰਹੇ ਹਾਂ ਅਤੇ ਉਨ੍ਹਾਂ ਨੂੰ ਹਰ ਰੋਜ਼ 500 ਮਿਲੀਅਨ ਡਾਲਰ ਦਾ ਨੁਕਸਾਨ ਹੋ ਰਿਹਾ ਹੈ। ਰਾਸ਼ਟਰਪਤੀ ਇਸ ਕਾਰਵਾਈ ਤੋਂ ਸੰਤੁਸ਼ਟ ਹਨ ਅਤੇ ਹੁਣ ਇਰਾਨ ਦੇ ਜਵਾਬ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।