ਬ੍ਰਿਟੇਨ ਵਿੱਚ 2008 ਤੋਂ ਬਾਅਦ ਜੰਮੇ ਲੋਕ ਨਹੀਂ ਖਰੀਦ ਸਕਣਗੇ ਤੰਬਾਕੂ

 ਬ੍ਰਿਟੇਨ ਨੇ ਤੰਬਾਕੂ ਨੂੰ ਰੋਕਣ ਲਈ ਇੱਕ ਇਤਿਹਾਸਕ ਅਤੇ ਸਖ਼ਤ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਪੇਸ਼ ਕੀਤਾ ਗਿਆ &lsquoਟੋਬੈਕੋ ਐਂਡ ਵੇਪਸ ਬਿੱਲ&rsquo ਸੰਸਦ ਦੇ ਦੋਵੇਂ ਸਦਨਾਂ ਵਿੱਚ ਪਾਸ ਹੋ ਚੁੱਕਾ ਹੈ ਅਤੇ ਹੁਣ ਇਸ ਨੂੰ King Charles III ਦੀ ਅਧਿਕਾਰਕ ਮਨਜ਼ੂਰੀ ਦੀ ਉਡੀਕ ਹੈ। ਮਨਜ਼ੂਰੀ ਮਿਲਣ ਉਪਰੰਤ ਇਹ ਕਾਨੂੰਨ 1 ਜਨਵਰੀ 2027 ਤੋਂ ਲਾਗੂ ਹੋਵੇਗਾ।
ਇਸ ਕਾਨੂੰਨ ਤਹਿਤ 2008 ਤੋਂ ਬਾਅਦ ਜੰਮੇ ਲੋਕ ਆਪਣੀ ਜਿ਼ੰਦਗੀ ਭਰ ਕਾਨੂੰਨੀ ਤੌਰ &rsquoਤੇ ਤੰਬਾਕੂ ਉਤਪਾਦ ਨਹੀਂ ਖਰੀਦ ਸਕਣਗੇ। ਨਵੇਂ ਨਿਯਮਾਂ ਅਨੁਸਾਰ ਤੰਬਾਕੂ ਖਰੀਦਣ ਦੀ ਘੱਟੋ-ਘੱਟ ਉਮਰ ਹਰ ਸਾਲ ਇੱਕ ਸਾਲ ਵਧਾਈ ਜਾਵੇਗੀ। ਉਦਾਹਰਨ ਵਜੋਂ, 2027 ਵਿੱਚ ਉਮਰ ਸੀਮਾ 18 ਸਾਲ ਹੋਵੇਗੀ, ਜੋ 2028 ਵਿੱਚ 19 ਅਤੇ 2029 ਵਿੱਚ 20 ਸਾਲ ਹੋ ਜਾਵੇਗੀ। ਇਸ ਤਰ੍ਹਾਂ ਨਵੀਂ ਪੀੜ੍ਹੀ ਲਈ ਸਿਗਰਟ ਦੀ ਪਹੁੰਚ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।
ਕਾਨੂੰਨ ਅਨੁਸਾਰ ਦੁਕਾਨਦਾਰਾਂ ਲਈ ਹਰ ਗਾਹਕ ਦੀ ਉਮਰ ਦੀ ਜਾਂਚ ਕਰਨਾ ਲਾਜ਼ਮੀ ਹੋਵੇਗਾ। ਨਾਬਾਲਗਾਂ ਨੂੰ ਤੰਬਾਕੂ ਵੇਚਣ &rsquoਤੇ ਜੁਰਮਾਨਾ ਲੱਗੇਗਾ। ਨਾਲ ਹੀ ਤੰਬਾਕੂ ਵੇਚਣ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ ਅਤੇ ਇਸ ਦੇ ਵਿਗਿਆਪਨ ਤੇ ਪ੍ਰਮੋਸ਼ਨ &rsquoਤੇ ਵੀ ਸਖ਼ਤ ਪਾਬੰਦੀ ਹੋਵੇਗੀ।
ਇਸ ਦੇ ਨਾਲ-ਨਾਲ ਈ-ਸਿਗਰਟ (ਵੇਪਿੰਗ) &rsquoਤੇ ਵੀ ਕੰਟਰੋਲ ਵਧਾਇਆ ਗਿਆ ਹੈ। ਸਕੂਲਾਂ, ਹਸਪਤਾਲਾਂ ਅਤੇ ਬੱਚਿਆਂ ਦੇ ਖੇਡਣ ਵਾਲੇ ਸਥਾਨਾਂ &rsquoਤੇ ਧੂਮਰਪਾਨ ਪੂਰੀ ਤਰ੍ਹਾਂ ਮਨਾਹੀ ਹੋਵੇਗੀ, ਜਦਕਿ ਕਈ ਅੰਦਰੂਨੀ ਥਾਂਵਾਂ &rsquoਤੇ ਵੇਪਿੰਗ ਵੀ ਰੋਕੀ ਜਾਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਭਵਿੱਖ ਵਿੱਚ ਤੰਬਾਕੂ ਨਾਲ ਜੁੜੀਆਂ ਬਿਮਾਰੀਆਂ ਅਤੇ ਮੌਤਾਂ ਵਿੱਚ ਕਮੀ ਆਵੇਗੀ ਅਤੇ ਇੱਕ &ldquoਸਮੋਕ-ਫ੍ਰੀ ਜਨਰੇਸ਼ਨ&rdquo ਤਿਆਰ ਹੋਵੇਗੀ। ਹਾਲਾਂਕਿ ਕੁਝ ਵਪਾਰੀਆਂ ਅਤੇ ਲੋਕਾਂ ਵੱਲੋਂ ਇਸਨੂੰ ਬਹੁਤ ਸਖ਼ਤ ਕਾਨੂੰਨ ਕਿਹਾ ਜਾ ਰਿਹਾ ਹੈ।