ਅਮਰੀਕਾ-ਇਰਾਨ ਜੰਗਬੰਦੀ ਅਣਮਿੱਥੇ ਸਮੇਂ ਲਈ ਵਧੀ, ਪਰ ਸ਼ਾਂਤੀਵਾਰਤਾ ’ਤੇ ਅਨਿਸ਼ਚਿਤਤਾ ਜਾਰੀ

ਤਹਿਰਾਨ/ਵਾਸ਼ਿੰਗਟਨ: ਅਮਰੀਕਾ ਨੇ ਇਰਾਨ ਨਾਲ ਜੰਗਬੰਦੀ ਨੂੰ ਅੱਗੇ ਵਧਾ ਦਿਤਾ ਹੈ, ਪਰ ਇਰਾਨ ਵਲੋਂ ਬੁਧਵਾਰ ਨੂੰ ਹੋਰਮੁਜ਼ ਜਲਡਮਰੂਮੱਧ ਵਿਚ ਤਿੰਨ ਜਹਾਜ਼ਾਂ &rsquoਤੇ ਗੋਲੀਬਾਰੀ ਕੀਤੀ, ਜਿਸ ਨਾਲ ਅਮਰੀਕਾ-ਇਰਾਨ ਵਿਚਾਲੇ ਸ਼ਾਂਤੀਵਾਰਤਾ ਅੱਗੇ ਵਧਾਉਣ ਦਾ ਮਸਲਾ ਹੋਰ ਗੁੰਝਲਦਾਰ ਹੋ ਗਿਆ ਹੈ।

ਇਰਾਨੀ ਮੀਡੀਆ ਅਨੁਸਾਰ, ਇਹ ਹਮਲੇ ਰਿਵੋਲੂਸ਼ਨਰੀ ਗਾਰਡ ਵਲੋਂ ਕੀਤੇ ਗਏ। ਇਹ ਘਟਨਾ ਉਸ ਵੇਲੇ ਹੋਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨਾਲ ਚੱਲ ਰਹੀ ਜੰਗ &rsquoਚ ਜੰਗਬੰਦੀ ਨੂੰ ਅਨਿਸ਼ਚਿਤ ਸਮੇਂ ਲਈ ਵਧਾਉਣ ਦਾ ਐਲਾਨ ਕੀਤਾ, ਪਰ ਨਾਲ ਹੀ ਇਰਾਨੀ ਬੰਦਰਗਾਹਾਂ &rsquoਤੇ ਨਾਕਾਬੰਦੀ ਜਾਰੀ ਰੱਖਣ ਦੀ ਗੱਲ ਵੀ ਕੀਤੀ।

ਯੂ.ਕੇ. ਮੈਰੀਟਾਈਮ ਟ੍ਰੇਡ ਓਪਰੇਸ਼ਨਜ਼ ਸੈਂਟਰ ਨੇ ਦਸਿਆ ਕਿ ਪਹਿਲਾ ਜਹਾਜ਼ ਬਿਨਾਂ ਚੇਤਾਵਨੀ ਦੇ ਗਾਰਡ ਦੀ ਗਨਬੋਟ ਵਲੋਂ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ, ਕਿਸੇ ਨੂੰ ਸੱਟ ਨਹੀਂ ਲੱਗੀ। ਇਰਾਨੀ ਸਰਕਾਰੀ ਮੀਡੀਆ ਨੇ ਬਾਅਦ ਵਿਚ ਦਸਿਆ ਕਿ ਐਮ.ਐੱਸ.ਸੀ. ਫ਼ਰੈਂਸ਼ੀਆ ਅਤੇ ਇਪਾਮਿਨੋਡੇਸ ਨਾਮਕ ਜਹਾਜ਼ਾਂ ਨੂੰ ਕਬਜ਼ੇ ਵਿਚ ਲੈ ਕੇ ਇਰਾਨ ਵਲ ਲਿਜਾਇਆ ਜਾ ਰਿਹਾ ਹੈ।

ਇਰਾਨੀ ਨੂਰ ਨਿਊਜ਼ ਨੇ ਰੀਪੋਰਟ ਕੀਤਾ ਕਿ ਤੀਜੇ ਜਹਾਜ਼ ਯੂਫ਼ੋਰੀਆ ਨੂੰ ਵੀ &lsquo&lsquoਇਰਾਨੀ ਤਟ &rsquoਤੇ ਫਸਣ&rsquo&rsquo ਤੋਂ ਬਾਅਦ ਕਬਜ਼ੇ ਵਿਚ ਲਿਆ ਗਿਆ। ਇਰਾਨੀ ਏਜੰਸੀ ਫ਼ਾਰਸ ਨੇ ਕਿਹਾ ਕਿ ਇਹ ਕਾਰਵਾਈ &lsquo&lsquoਹੋਰਮੁਜ਼ ਜਲਡਮਰੂਮੱਧ &rsquoਤੇ ਕਾਨੂੰਨੀ ਨਿਯੰਤਰਣ ਲਾਗੂ ਕਰਨ&rsquo&rsquo ਲਈ ਕੀਤੀ ਗਈ।

ਟਰੰਪ ਦੇ ਐਲਾਨ &rsquoਤੇ ਇਰਾਨ ਨੇ ਕੋਈ ਅਧਿਕਾਰਕ ਪ੍ਰਤੀਕ੍ਰਿਆ ਨਹੀਂ ਦਿਤੀ, ਪਰ ਮਿਸਰ ਵਿਚ ਈਰਾਨੀ ਮਿਸ਼ਨ ਦੇ ਮੁਖੀ ਮੁਜਤਬਾ ਫਿਰਦੌਸੀ ਪੁਰ ਨੇ ਸਪੱਸ਼ਟ ਕੀਤਾ, &lsquo&lsquoਜਦ ਤਕ ਅਮਰੀਕੀ ਨਾਕੇਬੰਦੀ ਹਟਾਈ ਨਹੀਂ ਜਾਂਦੀ, ਗੱਲਬਾਤ ਮੁੜ ਸ਼ੁਰੂ ਨਹੀਂ ਹੋਵੇਗੀ।&rsquo&rsquo

ਇਸ ਸੰਘਰਸ਼ ਕਾਰਨ ਕੱਚੇ ਤੇਲ ਦੀ ਕੀਮਤ 98 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਵੱਧ ਹੋ ਗਈ ਹੈ, ਜੋ ਜੰਗ ਸ਼ੁਰੂ ਹੋਣ ਤੋਂ ਬਾਅਦ 35% ਵਧ ਚੁਕੀ ਹੈ।ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਹੋਰਮੁਜ਼ ਜਲਡਮਰੂਮੱਧ ਬੰਦ ਰਿਹਾ ਤਾਂ ਖ਼ੁਰਾਕ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ ਹੋਰ ਵਧਣਗੀਆਂ। ਇਰਾਨੀ ਗਾਰਡ ਨੇ ਚੇਤਾਵਨੀ ਦਿਤੀ ਕਿ ਉਹ &lsquo&lsquoਦੁਸ਼ਮਣ ਦੇ ਖੇਤਰ ਵਿਚ ਅਜਿਹੇ ਤਬਾਹੀਕਾਰੀ ਹਮਲੇ ਕਰੇਗਾ ਜੋ ਉਸ ਦੀ ਕਲਪਨਾ ਤੋਂ ਪਰੇ ਹੋਣਗੇ।&rsquo&rsquo ਪਿਛਲੀ ਰਾਤ ਤੇਹਰਾਨ ਵਿਚ ਗਾਰਡ ਨੇ ਮਿਜ਼ਾਈਲਾਂ ਦੀ ਪ੍ਰਦਰਸ਼ਨੀ ਕਰ ਕੇ ਅਮਰੀਕਾ ਅਤੇ ਇਜ਼ਰਾਇਲ ਨੂੰ ਚੁਨੌਤੀ ਦਿਤੀ ।

ਫ਼ਰਵਰੀ 28 ਤੋਂ ਜੰਗ ਸ਼ੁਰੂ ਹੋਣ ਤੋਂ ਬਾਅਦ ਮੱਧ-ਪੂਰਬ ਵਿਚ 30 ਤੋਂ ਵੱਧ ਜਹਾਜ਼ਾਂ &rsquoਤੇ ਹਮਲੇ ਹੋ ਚੁਕੇ ਹਨ। ਅਧਿਕਾਰਕ ਅੰਕੜਿਆਂ ਅਨੁਸਾਰ, ਇਰਾਨ ਵਿਚ 3,375, ਲੈਬਨਾਨ ਵਿਚ 2,290, ਇਜ਼ਰਾਇਲ ਵਿਚ 23 ਅਤੇ ਖਾੜੀ ਦੇਸ਼ਾਂ ਵਿਚ ਦਰਜਨ ਤੋਂ ਵੱਧ ਲੋਕ ਮਾਰੇ ਗਏ ਹਨ।