ਸਿੱਧੂ ਦੇ ਫੈਨਜ਼ ਦਾ ਇੰਤਜ਼ਾਰ ਹੋਇਆ ਖਤਮ! ਮੂਸੇਵਾਲਾ ਦੇ ਨਵੇਂ ਗੀਤ “EYES ON ME” ਦਾ ਟੀਜ਼ਰ ਹੋਇਆ ਰਿਲੀਜ਼

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਮੂਸੇਵਾਲਾ ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦੇ ਇਸ ਨਵੇਂ ਗੀਤ ਦਾ ਨਾਂ &lsquoEyes on Me&rsquo ਹੈ ਤੇ ਜਲਦ ਹੀ ਪੂਰਾ ਗਾਣਾ ਵੀ ਰਿਲੀਜ਼ ਕਰ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜਿਵੇਂ ਹੀ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਪੂਰੇ ਸੋਸ਼ਲ ਮੀਡੀਆ &lsquoਤੇ ਧੂੰਮਾਂ ਪੈ ਗਈਆਂ। ਗੀਤ ਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਦਾ ਕ੍ਰੇਜ਼ ਕਦੇ ਵੀ ਘਟਣ ਵਾਲਾ ਨਹੀਂ ਹੈ। ਗੀਤ ਦਾ ਟੀਜ਼ਰ ਦੇਖਦੇ ਹੋਏ ਪ੍ਰਸ਼ੰਸਕ ਨਮ ਅੱਖਾਂ ਨਾਲ ਸਿੱਧੂ ਨੂੰ ਯਾਦ ਵੀ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੀ ਛੋਟੀ ਜਿਹੀ ਝਲਕ ਵੀ ਇਸ ਟੀਜ਼ਰ ਵਿਚ ਦੇਖਣ ਨੂੰ ਮਿਲੀ ਹੈ।
ਜੇ ਗੀਤ ਦੇ ਪੋਸਟਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਮੂਸੇਵਾਲਾ ਦਾ ਪੁਰਾਣਾ ਅੰਦਾਜ਼ ਦਿਖਾਈ ਦੇ ਰਿਹਾ ਹੈ। ਪੋਸਟਰ ਵਿਚ ਸਿੱਧੂ ਦੇ ਨਾਲ ਇਕ ਚੀਤਾ ਵੀ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਦੇ ਜਾਣ ਮਗਰੋਂ ਹੁਣ ਤੱਕ ਬਹੁਤ ਸਾਰੇ ਗੀਤ ਰਿਲੀਜ਼ ਹੋਏ ਜਿਨ੍ਹਾਂ ਸਾਰਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਜਿਸ ਤੋਂ ਸਪੱਸ਼ਟ ਹੈ ਕਿ ਸਿੱਧੂ ਇਕ ਗਾਇਕ ਨਹੀਂ ਸਗੋਂ ਲਹਿਰ ਸੀ ਜੋ ਕਿ ਅੱਜ ਵੀ ਚੱਲ ਰਹੀ ਹੈ।