ਕਾਰਲ ਮਾਰਕਸ ਜਨਮ ਦਿਹਾੜਾ ਸਮਾਗਮ 5 ਮਈ ਨੂੰ

ਜਲੰਧਰ : ਦੁਨੀਆਂ ਦੇ ਸਰਵੋਤਮ ਸਿਧਾਂਤਕਾਰ, ਅਰਥ ਸ਼ਾਸਤਰੀ, ਸਮਾਜ ਸ਼ਾਸਤਰੀ, ਇਨਕਲਾਬੀ ਸਮਾਜਵਾਦੀ ਜ਼ਹੀਨ ਬੁੱਧੀਮਾਨ ਕਾਰਲ ਮਾਰਕਸ ਦੇ ਜਨਮ ਦਿਹਾੜੇ (5 ਮਈ 1818) ਨੂੰ ਸਮਰਪਤ ਸਮਾਗਮ 5 ਮਈ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ &rsquoਚ ਕੀਤਾ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਭਾਈ ਸੰਤੋਖ ਸਿੰਘ &lsquoਕਿਰਤੀ&rsquo ਭਾਸ਼ਣ ਲੜੀ ਤਹਿਤ ਇਸ ਰੋਜ਼ ਹਰ ਸਾਲ ਕੀਤੇ ਜਾਂਦੇ ਸਮਾਗਮ ਦੀ ਇਸ ਵਾਰ ਰੂਪ ਰੇਖਾ ਉਲੀਕਦੇ ਹੋਏ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ 5 ਮਈ ਸਵੇਰੇ 11 ਵਜੇ ਹੋ ਰਹੇ ਸਮਾਗਮ &rsquoਚ ਪੰਜਾਬ ਦੇ ਜਾਣੇ-ਪਹਿਚਾਣੇ ਜਮਹੂਰੀ ਹੱਕਾਂ ਦੀ ਲਹਿਰ ਦੇ ਝੰਡਾ ਬਰਦਰਾਰ, ਲੇਖਕ ਅਤੇ ਅਨੁਵਾਦਕ ਬੂਟਾ ਸਿੰਘ ਮਹਿਮੂਦਪੁਰ, &lsquoਅਜੋਕੇ ਸਮੇਂ &rsquoਚ ਮਾਰਕਸਵਾਦ ਦੀ ਪ੍ਰਸੰਗਕਤਾ&rsquo ਵਿਸ਼ੇ ਉਪਰ ਵਿਚਾਰ ਰੱਖਣਗੇ। ਉਸ ਉਪਰੰਤ ਹਾਜ਼ਰੀਨ ਵੀ ਇਸ ਵਿਚਾਰ-ਚਰਚਾ ਵਿੱਚ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਗੇ।