ਗੋਲੀਬਾਰੀ ਵਿੱਚ ਲੋਵਾ ਯੁਨੀਵਰਸਿਟੀ ਦੇ 3 ਵਿਦਿਆਰਥੀਆਂ ਸਮੇਤ 5 ਜਖਮੀ
_25Apr26081449AM.jfif)
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡਾਊਨ ਟਾਊਨ ਲੋਵਾ ਸ਼ਹਿਰ ਦੇ ਪੇਡੈਸਟੀਰੀਅਨ ਮਾਲ ਨੇੜੇ ਹੋਈ ਗੋਲੀਬਾਰੀ ਵਿਚ ਯੁਨੀਵਰਸਿਟੀ ਆਫ ਲੋਵਾ ਦੇ 3 ਵਿਦਿਆਰਥੀਆਂ ਸਮੇਤ 5 ਵਿਅਕਤੀਆਂ ਜਖਮੀ ਹੋ ਗਏ। ਲੋਵਾ ਸਿਟੀ ਪੁਲਿਸ ਅਨੁਸਾਰ ਅਜੇ ਤੱਕ ਇਸ ਘਟਨਾ ਸਬੰਧੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਸ਼ੱਕੀ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ। ਪੁਲਿਸ ਨੇ ਜ਼ਖਮੀਆਂ ਦੀ ਪਛਾਣ ਕਰ ਲਈ ਹੈ ਜਿਨਾਂ ਵਿਚੋਂ ਇੱਕ ਪੀੜਤ ਦੀ ਹਾਲਤ ਗੰਭੀਰ ਹੈ ਜਦ ਕਿ ਬਾਕੀ 4 ਸਥਿੱਰ ਹਾਲਤ ਵਿੱਚ ਹਨ। ਪੁਲਿਸ ਵਿਭਾਗ ਨੇ ਕਿਹਾ ਹੈ ਕਿ ਅਜੇ ਇਹ ਕਹਿਣਾ ਮੁਸ਼ਕਿਲ ਹੈ ਕਿ ਗੋਲੀਬਾਰੀ ਦੀ ਘਟਨਾ ਵਿੱਚ ਕਿੰਨੇ ਲੋਕ ਸ਼ਾਮਿਲ ਸਨ। ਜਿਸ ਖੇਤਰ ਵਿੱਚ ਗੋਲੀਬਾਰੀ ਹੋਈ ਹੈ, ਉਸ ਖੇਤਰ ਵਿੱਚ ਡੋਨੈਲੀਜ ਪੱਬ, ਟੀ ਸੀ ਬੀ ਪੂਲ ਹਾਲ, ਰੀਯੁਨੀਅਨ ਬਰੇਵਰੀ, ਬਰਦਰਜ ਬਾਰ ਤੇ ਗਰਿਲ ਐਂਡ ਸਟੱਫਡ ਓਲਾਈਵ ਸਮੇਤ ਪ੍ਰਸਿੱਧ ਬਾਰ ਹਨ।