ਸੁਖਜਿੰਦਰ ਰੰਧਾਵਾ, ਵੜਿੰਗ, ਸਣੇ ਪੰਜਾਬ ਦੇ ਵੱਡੇ ਸਿਆਸਤਦਾਨਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ!

ਨਾਮੀ ਗੈਂਗਸਟਰ &lsquoਤੇ ਬਣ ਰਹੀ ਡਾਕਿਊਮੈਂਟਰੀ &lsquoਤੇ ਲੱਗੀ ਰੋਕ ਤੋਂ ਬਾਅਦ ਹੁਣ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕਾਂਗਰਸ ਲੀਡਰ ਰਾਜਾ ਵੜਿੰਗ, ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਅਕਾਲੀ ਲੀਡਰ ਬਿਕਰਮ ਮਜੀਠੀਆ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਪੰਜਾਬ ਏਜੀ ਨੂੰ ਜਾਨੋਂ ਮਾਰਨ ਦੀ ਧਮਕੀ ਹਨ। ਇਹ ਧਮਕੀਆਂ ਇੱਕ ਵਿਦੇਸ਼ੀ ਵ੍ਹਾਟਸਐਪ ਨੰਬਰ ਤੋਂ ਭੇਜੀਆਂ ਗਈਆਂ ਸਨ। ਸੋਸ਼ਲ ਮੀਡੀਆ &lsquoਤੇ ਧਮਕੀ ਦੀ ਪੋਸਟ ਵਾਇਰਲ ਹੋ ਰਹੀ ਹੈ ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਸੁਨੇਹਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ।

ਦੱਸ ਦੇਈਏ ਕਿ ਸੁਖਜਿੰਦਰ ਰੰਧਾਵਾ, ਪੰਜਾਬ ਪੁਲਿਸ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਸਣੇ ਹੋਰ ਲੀਡਰਾਂ ਜਿਨ੍ਹਾਂ ਨੂੰ ਧਮਕੀ ਭੇਜੀ ਗਈ ਹੈ, ਨੇ ਮਿਲ ਕੇ ਗੈਂਗਸਟਰ &lsquoਤੇ ਬਣ ਰਹੀ ਵੈੱਬ ਸੀਰੀਜ਼ &lsquoਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਧਮਕੀ ਬਾਰੇ ਸੂਚਿਤ ਕਰ ਦਿੱਤਾ ਹੈ।


ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੈੱਬ ਸੀਰੀਜ਼ ਨੂੰ &ldquoਰਾਸ਼ਟਰ ਵਿਰੋਧੀ&rdquo ਅਤੇ ਪੰਜਾਬ ਦੀ ਵਿਰਾਸਤ ਦਾ ਅਪਮਾਨ ਕਰਨ ਵਾਲਾ ਦੱਸਿਆ। ਉਨ੍ਹਾਂ ਦਲੀਲ ਦਿੱਤੀ ਕਿ ਇਹ ਲੜੀ ਅਪਰਾਧੀਆਂ ਦੀ ਵਡਿਆਈ ਕਰਦੀ ਹੈ, ਜੋ ਨੌਜਵਾਨਾਂ ਵਿੱਚ &ldquoਗਨ ਕਲਚਰ&rdquo ਨੂੰ ਉਤਸ਼ਾਹਿਤ ਕਰ ਸਕਦੀ ਹੈ ਅਤੇ ਸਮਾਜ &lsquoਤੇ ਮਾੜਾ ਪ੍ਰਭਾਵ ਪਾ ਸਕਦੀ ਹੈ।

ਪੰਜਾਬ ਪੁਲਿਸ ਨੇ ਵੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਲੜੀ &lsquoਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਵਿਸ਼ੇਸ਼ ਡੀਜੀਪੀ (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਚੇਤਾਵਨੀ ਦਿੱਤੀ ਕਿ ਇਹ ਸੀਰੀਜ ਸੰਗਠਿਤ ਅਪਰਾਧ ਨੂੰ ਵਡਿਆਉਂਦੀ ਹੈ, ਜਿਸ ਨਾਲ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ।