ਮੇਟਾ ਦੁਆਰਾ ਹਜਾਰਾਂ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ

ਸੈਕਾਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਮੇਟਾ ਦੁਆਰਾ ਇਸ ਸਾਲ ਵੱਡੀ ਪੱਧਰ ਤੇ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ ਹੈ। ਮੇਟਾ ਨਾਲ ਜੁੜੇ ਸੂਤਰਾਂ ਅਨੁਸਾਰ ਇਸ ਸਾਲ ਹਜਾਰਾਂ ਮੁਲਾਜ਼ਮਾਂ ਨੂੰ ਕੰਮ ਤੋਂ ਜਵਾਬ ਦੇ ਦਿੱਤਾ ਜਾਵੇਗਾ। ਫੇਸਬੁੱਕ ਤੇ ਇੰਸਟ੍ਰਾਗਰਾਮ ਮਾਲਕ ਵੱਲੋਂ ਸ਼ੁਰੂਆਤੀ ਦੌਰ ਵਿੱਚ ਕੌਮਾਂਤਰੀ ਪੱਧਰ ਤੇ ਆਪਣੇ ਮਲਾਜਮਾਂ ਦੀ 10% ਜੋ ਕਿ 8000 ਦੇ ਕਰੀਬ ਗਿਣਤੀ ਬਣਦੀ ਹੈ, ਦੀ ਛਾਂਟੀ ਕੀਤੀ ਜਾਵੇਗੀ। ਕੁਲ ਮਿਲਾ ਕੇ ਉਸ ਵੱਲੋਂ 20 ਫੀਸਦੀ ਮੁਲਾਜਮ ਕੰਮ ਤੋਂ ਹਟਾਉਣ ਦੀ ਯੋਜਨਾ ਹੈ। ਹਾਲਾਂ ਕਿ ਮੇਟਾ ਨੇ ਇਸ ਸਬੰਧੀ ਅਜੇ ਤੱਕ ਕੋਈ ਟਿਪਣੀ ਨਹੀਂ ਕੀਤੀ ਹੈ। ਦਰਅਸਲ ਕੰਪਨੀ ਦੇ ਸੀ ਈ ਓ ਮਾਰਕ ਜ਼ੁਕਰਬਰਗ ਅਰਬਾਂ ਡਾਲਰ ਏ ਆਈ ਵਿੱਚ ਨਿਵੇਸ਼ ਕਰ ਰਹੇ ਹਨ ਤੇ ਆਪਣੀ ਕੰਪਨੀ ਵਿੱਚ ਨਾਟਕੀ ਤਬਦੀਲੀਆਂ ਕਰਨਾ ਚਹੁੰਦੇ ਹਨ। ਇਥੇ ਜਿਕਰਯੋਗ ਹੈ ਕਿ ਬਦਲ ਰਹੇ ਹਾਲਾਤ ਦੇ ਮੱਦੇਨਜਰ ਪਿਛਲੇ ਕੁਝ ਮਹੀਨਿਆਂ ਦੌਰਾਨ ਐਮਾਜ਼ੋਨ ਡਾਟ ਕਾਮ ਨੇ 30000 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ।