ਕੋਆਰਡੀਨੇਟਰ' ਕੁਲਦੀਪ ਸਿੰਘ ਚਹੇੜੂ-07938633554, ਲਵਸ਼ਿੰਦਰ

 ਲੰਡਨ ਵਿੱਚ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਰੋਸ ਮੁਜਾਹਰਾ 7 ਜੂਨ ਨੂੰ ਹੋਵੇਗਾ-  ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ 

ਲੰਡਨ-  ਜੂਨ 1984 ਦੌਰਾਨ ਸਿੱਖ ਤਵਾਰੀਖ ਵਿੱਚ ਵਾਪਰਿਆ ਤੀਸਰਾ ਖੂਨੀ ਘੱਲੂਘਾਰਾ ਅਜਿਹਾ ਕਹਿਰ ਹੈ  ਜਿਸ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ ।ਬਲਕਿ ਇਸ ਘੱਲੂਘਾਰੇ ਨਾਲ ਸਿਰਜੇ ਗਏ ਆਜਾਦ ਸਿੱਖ ਰਾਜ ਖਾਲਿਸਤਾਨ ਰੂਪੀ ਕੌਮੀ ਨਿਸ਼ਾਨੇ ਦੀ ਪੂਰਤੀ ਵਾਸਤੇ ਸਿੱਖ ਕੌਮ ਯਤਨਸ਼ੀਲ ਰਹੇਗੀ ।  ਜਿਸ ਵਾਸਤੇ ਅਣਗਿਣਤ ਸਿੱਖਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ।  ਭਾਰਤੀ ਫੌਜ ਨੇ  ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਟੈਂਕਾਂ ਤੋਪਾਂ ਨਾਲ ਅੱਤ ਵਹਿਸ਼ੀ ਹਮਲਾ ਕਰਨ  ਤੋਂ ਇਲਾਵਾ 40 ਤੋਂ ਵੱਧ ਹੋਰ ਗੁਰਦਵਾਰਿਆਂ ਤੇ ਭਾਰਤੀ ਫੌਜ ਨੇ ਦਾਖਲ ਹੋ ਕੇ ਸਿੱਖ ਸੰਗਤਾਂ ਤੇ ਜ਼ੁਲਮ ਕੀਤੇ ਸਨ  । ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਅਤੇ ਯਤਨਸ਼ੀਲ ਸਿੱਖ ਜਥੇਬਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਘੱਲੂਘਾਰਾ ਜੂਨ 1984 ਦੀ ਯਾਦ ਨੂੰ ਸਮਰਪਿਤ ਭਾਰੀ ਰੋਸ ਮੁਜਾਹਰਾ ਸੱਤ  ਜੂਨ 2026  ਐਤਵਾਰ ਵਾਲੇ ਦਿਨ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਆਖਿਆ ਕਿ ਗਿਆਰਾਂ ਵਜੇ ਹਾਈਡ ਪਾਰਕ ਵਿਖੇ ਸਿੱਖ ਸੰਗਤਾਂ ਇਕੱਤਰ ਹੋਣਗੀਆਂ ।ਇੱਕ ਵਜੇ ਰੋਸ ਅਤੇ ਰੋਹ ਭਰਪੂਰ ਮਾਰਚ ਅਰੰਭ ਹੋਵੇਗਾ ਜਿਹੜਾ ਲੰਡਨ ਦੀਆਂ ਸੜਕਾਂ ਤੋਂ ਗੁਜ਼ਰਦਾ ਹੋਇਆ ਟਰਫਾਲਗਰ ਸੁਕੇਅਰ ਪੁੱਜੇਗਾ ,ਜਿੱਥੇ ਪੰਜ ਵਜੇ ਤੱਕ ਸੱਚ, ਇਨਸਾਫ ਅਤੇ ਆਜ਼ਾਦੀ ਤੇ ਅਧਾਰਿਤ ਰੈਲੀ ਹੋਵੇਗੀ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ਨਜ਼ ਯੂ,ਕੇ ਵਲੋਂ ਦੱਸਿਆ ਗਿਆ ਕਿ ਇਸ ਰੋਸ ਮੁਜਾਹਰੇ ਵਾਸਤੇ ਯੂ,ਕੇ ਭਰ ਦੇ ਗੁਰਦਵਾਰਿਆਂ ਤੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਵਲੋਂ ਕੋਚਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਜੂਨ 1984 ਦੇ ਖੂਨੀ ਘੱਲੂਘਾਰੇ ਦੌਰਾਨ ਭਾਰਤੀ ਫੌਜ ਨੇ ਅਜਿਹੇ ਜ਼ੁਲਮ ਕੀਤੇ ਹਨ ਜਿਹਨਾਂ ਸਾਹਮਣੇ ਮੀਰ ਮੰਨੂ,ਅਬਦਾਲੀ ,ਜਕਰੀਏ ਵਰਗਿਆਂ ਦੇ ਜ਼ੁਲਮ ਵੀ ਬੌਣੇ ਪੈ ਗਏ  । ਭਾਰਤੀ ਫੌਜ ਨੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਬੀਬੀਆਂ ,ਬਜੁਰਗ ਅਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਸ਼ਹੀਦ ਕੀਤਾ ਗਿਆ। ਦਮਦਮੀ ਟਕਸਾਲ ਦੇ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ,ਮਹਾਨ ਜਰਨੈਲ ਜਨਰਲ ਸ਼ਾਬੇਗ ਸਿੰਘ ਜੀ  ਦੀ ਅਗਵਾਈ ਵਿੱਚ ਜੁਝਾਰੂ ਸਿੰਘਾਂ ਨੇ ਭਾਰਤੀ ਫੌਜ ਦਾ ਆਖਰੀ ਦਮ ਤੱਕ ਮੁਕਾਬਲਾ ਕੀਤਾ ਅਤੇ ਜੂਝ ਕੇ ਸ਼ਹਾਦਤਾਂ ਪਾਈਆਂ । ਇੱਕ ਅਜਿਹੀ ਆਸਾਵੀਂ ਜੰਗ ਲੜਦਿਆਂ ਸਿੰਘਾਂ ਨੇ ਚਮਕੌਰ ਦੀ ਗੜੀ ਦਾ ਇਤਿਹਾਸ ਦੁਹਰਾ ਦਿੱਤਾ ਜਿਸ ਤੇ ਸਿੱਖ ਕੌਮ ਨੂੰ ਸਦਾ ਮਾਣ ਰਹੇਗਾ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ,ਕੇ ਵਲੋਂ ਦੁਨੀਆ ਭਰ ਦੇ ਸਿੱਖਾਂ ਨੂੰ  ਜੂਨ 1984 ਦੌਰਾਨ ਸਿੱਖ ਤਵਾਰੀਖ ਵਾਪਰੇ ਤੀਸਰੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ ਵੱਧ ਤੋਂ ਵੱਧ ਸਮਾਗਮ ਕਰਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕਰਦਿਆਂ ਕੌਮੀ ਅਜਾਦੀ ਵਾਸਤੇ  ਸਾਰਥਕ ਅਤੇ ਉਸਾਰੂ ਸੋਚ ਨਾਲ ਯਤਨਸ਼ੀਲ ਹੋਣ ਦੀ ਸਨਿਮਰ ਅਪੀਲ ਕੀਤੀ ਗਈ ਹੈ ।