ਉਬਾਮਾ ਤੇ ਮਮਦਾਨੀ ਨੇ ਸਕੂਲ ਦੇ ਬੱਚਿਆਂ ਨਾਲ ਬਿਤਾਇਆ ਸਮਾਂ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਤੇ ਨਿਊਯਾਰਕ ਦੇ ਮੇਅਰ ਜ਼ੋਹਰਨ ਮਮਦਾਨੀ ਨੇ ਦੱਖਣੀ ਬਰੌਂਕਸ ਵਿੱਚ ਪਲੇਅ ਪ੍ਰੀ ਕੇ ਸੈਂਟਰ ਜਿਥੇ ਫਰੀ ਪ੍ਰੀਸਕੂਲ ਪ੍ਰੋਗਰਾਮ ਤਹਿਤ 3 ਤੋਂ 4 ਸਾਲ ਦੇ ਬੱਚਿਆਂ ਨੂੰ ਰਖਿਆ ਜਾਂਦਾ ਹੈ,ਵਿਖੇ ਕੁਝ ਸਮਾਂ ਬਿਤਾਇਆ ਤੇ ਬੱਚਿਆਂ ਨਾਲ ਹਾਸਾ ਮਜ਼ਾਕਾ ਕੀਤਾ। ਬੱਚਿਆਂ ਨਾਲ ਹਾਸੇ ਮਜ਼ਾਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਤੇਜੀ ਨਾਲ ਫੈਲੀਆਂ ਹਨ ਤੇ ਲੱਖਾਂ ਲੋਕਾਂ ਨੇ ਦੋਨਾਂ ਲੀਡਰਾਂ ਦੀ ਰਜ ਕੇ ਪ੍ਰਸੰਸਾ ਕੀਤੀ ਹੈ। ਦੋਨਾਂ ਆਗੂਆਂ ਦੀ ਇਹ ਪਹਿਲੀ ਜਨਤਿਕ ਮੀਟਿੰਗ ਦਸੀ ਜਾ ਰਹੀ ਹੈ। ਬਰਾਕ ਉਬਾਮਾ ਬੱਚਿਆਂ ਦੁਆਰਾ ਗੁਣਗਣਾਏ ਪ੍ਰਸਿੱਧ ਐਨੀਮੇਟਡ ਫਿਲਮ ਦੇ ਗਾਣੇ ਨੂੰ ਪਛਾਣਨ ਵਿੱਚ ਅਸਫਲ ਰਹਿਣ ਤੇ ਮਮਦਾਨੀ ਨਾਲ ਮਜ਼ਾਕ ਕਰਦੇ ਹੋਏ ਨਜਰ ਵੀ ਆਏ। ਇਸ ਮੌਕੇ ਦੋਨਾਂ ਆਗੂਆਂ ਨੇ ਕੁਝ ਮੁੱਦਿਆਂ ਤੇ ਆਪਸ ਵਿੱਚ ਗੱਲਬਾਤ ਵੀ ਕੀਤੀ।