ਦੁਨੀਆਂ ਦੇ 10 ਸੱਭ ਤੋਂ ਭੁੱਖਮਰੀ ਵਾਲੇ ਦੇਸ਼ਾਂ 'ਚ ਸ਼ਾਮਲ ਹੋਇਆ ਪਾਕਿਸਤਾਨ

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਦੀ ਸਾਲ 2026 ਦੀ &ldquoਗਲੋਬਲ ਰਿਪੋਰਟ ਆਨ ਫ਼ੂਡ ਕ੍ਰਾਈਸਿਸ&rdquo ਨੇ ਪਾਕਿਸਤਾਨ ਦੇ ਹਾਲਾਤ ਨੂੰ ਲੈ ਕੇ ਬੇਹੱਦ ਚਿੰਤਾਜਨਕ ਖ਼ੁਲਾਸਾ ਕੀਤਾ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਦੁਨੀਆਂ ਦੇ ਉਨ੍ਹਾਂ 10 ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਹੈ ਜਿੱਥੇ ਖ਼ੁਰਾਕੀ ਸੰਕਟ ਸੱਭ ਤੋਂ ਗੰਭੀਰ ਰੂਪ ਲੈ ਚੁੱਕਾ ਹੈ। ਰਿਪੋਰਟ ਵਿਚ ਦਸਿਆ ਗਿਆ ਹੈ ਕਿ ਪਾਕਿਸਤਾਨ ਵਿਚ ਲਗਭਗ 1.1 ਕਰੋੜ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਲੋੜੀਂਦਾ ਖਾਣਾ ਨਹੀਂ ਮਿਲ ਰਿਹਾ।
ਇਨ੍ਹਾਂ ਵਿਚੋਂ ਲਗਭਗ 93 ਲੱਖ ਲੋਕ ਸੰਕਟ ਦੇ ਪੱਧਰ &rsquoਤੇ ਹਨ, ਜਦਕਿ 17 ਲੱਖ ਲੋਕ &ldquoਐਮਰਜੈਂਸੀ&rdquo ਦੀ ਸਥਿਤੀ ਵਿਚ ਹਨ। ਇਹ ਦੋਵੇਂ ਸਥਿਤੀਆਂ ਅਕਾਲ ਤੋਂ ਠੀਕ ਪਹਿਲਾਂ ਦੀ ਸੱਭ ਤੋਂ ਖ਼ਤਰਨਾਕ ਅਵਸਥਾ ਮੰਨੀ ਜਾਂਦੀ ਹੈ, ਜਿੱਥੇ ਰੋਜ਼ਾਨਾ ਦਾ ਭੋਜਨ ਜੁਟਾਉਣਾ ਵੀ ਇਕ ਵੱਡਾ ਸੰਘਰਸ਼ ਬਣ ਜਾਂਦਾ ਹੈ। ਮਾਹਰਾਂ ਅਨੁਸਾਰ ਸਾਲ 2025 ਵਿਚ ਆਏ ਭਿਆਨਕ ਹੜ੍ਹ ਤੇ ਖ਼ਰਾਬ ਮੌਸਮ ਨੇ ਲੱਖਾਂ ਲੋਕਾਂ ਦੀਆਂ ਫ਼ਸਲਾਂ ਬਰਬਾਦ ਕਰ ਦਿਤੀਆਂ, ਜਿਸ ਕਾਰਨ ਅਨਾਜ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਇਸ ਤੋਂ ਇਲਾਵਾ ਵਧਦੀ ਮਹਿੰਗਾਈ, ਕੁਪੋਸ਼ਣ, ਸਾਫ਼ ਪਾਣੀ ਦੀ ਕਮੀ ਅਤੇ ਕਮਜ਼ੋਰ ਸਿਹਤ ਸਹੂਲਤਾਂ ਨੇ ਸਥਿਤੀ ਨੂੰ ਹੋਰ ਵੀ ਨਾਜ਼ੁਕ ਬਣਾ ਦਿਤਾ ਹੈ। ਰਿਪੋਰਟ ਮੁਤਾਬਕ ਖ਼ੁਰਾਕੀ ਸੰਕਟ ਦੀ ਮਾਰ ਹੇਠ ਆਉਣ ਵਾਲੇ ਹੋਰ ਦੇਸ਼ਾਂ ਵਿਚ ਅਫ਼ਗ਼ਾਨਿਸਤਾਨ, ਬੰਗਲਾਦੇਸ਼, ਮਿਆਂਮਾਰ, ਨਾਈਜੀਰੀਆ, ਸੂਡਾਨ, ਸੀਰੀਆ, ਯਮਨ ਅਤੇ ਕਾਂਗੋ ਸ਼ਾਮਲ ਹਨ।